ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਹੋਏ ਨਤਮਸਤਕ - Bikramjit Singh Majithia - BIKRAMJIT SINGH MAJITHIA
🎬 Watch Now: Feature Video
Published : Apr 16, 2024, 6:21 PM IST
ਅੰਮ੍ਰਿਤਸਰ: ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵਲੋ ਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਵਿਖੇ ਬਾਬਾ ਅਜੈਬ ਸਿੰਘ ਦੀ ਮਿਠੀ ਯਾਦ ਵਿਚ ਰਖਵਾਏ ਗਏ ਪਾਠ ਦੇ ਭੋਗ ਮੌਕੇ ਨਤਮਸਤਕ ਹੌਣ ਪਹੁੰਚੇ, ਜਿਥੇ ਉਹਨਾ ਵੱਲੋ ਗੁਰੂਘਰ ਨਤਮਸਤਕ ਹੁੰਦਿਆ ਗੁਰੂ ਦੀ ਬਾਣੀ ਨੂੰ ਸਰਵਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਵਿਲੱਖਣ ਸ਼ਖਸੀਅਤ ਬਾਰੇ ਨੌਜਵਾਨ ਪੀੜੀ ਤੇ ਭਵਿੱਖੀ ਪੀੜੀ ਨੂੰ ਸਿੱਖਿਅਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ ਕਿਉਂਕਿ ਬਾਬਾ ਬੁੱਢਾ ਸਾਹਿਬਜੀ ਨੁੰ ਬ੍ਰਹਮ ਗਿਆਨੀ ਵੀ ਆਖਿਆ ਜਾਂਦਾ ਹੈ। ਇਸ ਮੌਕੇ ਸਰਦਾਰ ਮਜੀਠੀਆ ਨੇ ਸੰਗਤ ਦੇ ਨਾਲ ਅਰਦਾਸ ਕਰ ਕੇ ਸੰਗਤਾਂ ਨੂੰ ਨਾਮ ਦੀ ਦਾਤ ਤੇ ਬਾਣੀ ਤੇ ਬਾਣੇ ਦਾ ਸਤਿਕਾਰ ਦੀ ਦਾਤ ਬਖਸ਼ਣ ਲਈ ਵੀ ਅਰਦਾਸ ਕੀਤੀ।