ਭਦੌੜ ਪੁਲਿਸ ਨੇ ਸੁਲਝਾਈ ਲੁੱਟ ਦੀ ਗੁੱਥੀ, ਪਤੀ ਪਤਨੀ ਨੂੰ ਸ਼ਿਕਾਰ ਬਣਾਉਣ ਵਾਲੇ 2 ਲੁਟੇਰੇ ਕੀਤੇ ਕਾਬੂ - police solved the robbery mystery

🎬 Watch Now: Feature Video

thumbnail

By ETV Bharat Punjabi Team

Published : Apr 1, 2024, 8:53 AM IST

ਬਰਨਾਲਾ : ਭਦੌੜ ਪੁਲਿਸ ਨੇ ਇੱਕ ਲੁਟੇਰਾ ਗਿਰੋਹ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਥਾਣਾ ਭਦੌੜ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਥਾਣਾ ਮੁਖੀ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ 12 ਮਾਰਚ ਨੂੰ ਬਾਸੂਦੇਵ ਸ਼ਰਮਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ 11 ਮਾਰਚ ਨੂੰ ਉਹ ਆਪਣੀ ਪਤਨੀ ਰਜਨੀ ਸਮੇਤ ਮੋਟਰਸਾਈਕਲ 'ਤੇ ਸੁਨਾਮ ਤੋਂ ਪਿੰਡ ਭਾਗੀਕੇ ਜਾ ਰਹੇ ਸਨ ਕਿ ਅਚਾਨਕ ਹੀ ਕੁਝ ਨੌਜਵਾਨਾਂ ਨੇ ਮੋਟਰਸਾਈਕਲ 'ਤੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੀਰੀ ਪੀਰੀ ਕਾਲਜ ਭਦੌੜ ਕੋਲ ਆ ਕੇ ਉਹਨਾਂ ਨੇ ਮੋਟਰਸਾਈਕਲ ਅੱਗੇ ਲਗਾ ਕੇ ਹਥਿਆਰ ਦਿਖਾ ਕੇ ਉਹਨਾਂ ਕੋਲੋਂ ਬੈਗ ਖੋਹ ਲਿਆ ਜਿਸ ਵਿੱਚ ਕੱਪੜੇ ਅਤੇ ਉਸਦੀ ਪਤਨੀ ਦਾ ਮੋਬਾਇਲ ਫੋਨ ਅਤੇ ਨਕਦੀ ਪਏ ਸਨ। ਉਹ ਸਭ ਲੁੱਟ ਕੇ ਲੁਟੇਰੇ ਫਰਾਰ ਹੋਗਏ ਸਨ। ਜਿਨਾਂ ਨੂੰ ਪੁਲਿਸ ਵੱਲੋਂ ਕਾਬੂ ਕਰਲਿਆ ਗਿਆ ਹੈ ਅਤੇ ਹੁਣ ਅਗਲੀ ਕਾਰਵਾਈ ਆਰੰਭ ਦਿੱਤੀ ਹੈ।ਪੁਲਿਸ ਨੇ ਦੱਸਿਆ ਕਿ ਲੁੱਟ ਖੋਹ ਕਰਨ ਵਾਲੇ ਮੁਲਜ਼ਮਾਂ ਦੀ ਪਹਿਚਾਣ ਗੁਰਤੇਜ ਸਿੰਘ ਉਰਫ ਕੁੰਡਾ ਅਤੇ ਗੁਰਦੀਪ ਸਿੰਘ ਉਰਫ ਗਿੱਲ ਨਿਵਾਸੀ ਮੌੜ ਨਾਭਾ ਵੱਜੋਂ ਹੋਈ ਹੈ। ਇਸ ਮਾਮਲੇ ਵਿੱਚ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.