ਭਦੌੜ ਪੁਲਿਸ ਨੇ ਦੋ ਮੋਟਰਸਾਈਕਲ ਅਤੇ ਕੇਬਲ ਤਾਰ ਚੋਰ ਗਿਰੋਹ ਨੂੰ ਤਾਰ ਸਮੇਤ ਕੀਤਾ ਕਾਬੂ - Cable wire thieves gang - CABLE WIRE THIEVES GANG
🎬 Watch Now: Feature Video
Published : Apr 17, 2024, 7:00 PM IST
ਬਰਨਾਲਾ: ਭਦੌੜ ਦੀ ਪੁਲਿਸ ਨੇ ਖੇਤਾਂ ਚੋਂ ਕੇਬਲਾਂ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕੇਬਲਤਾਰ ਅਤੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਤੇ ਮੁਕੱਦਮਾ ਦਰਜ ਕਰਕੇ ਅਦਾਲਤ 'ਚ ਪੇਸ਼ ਕਰ ਦਿੱਤਾ ਹੈ। ਥਾਣਾ ਮੁਖੀ ਇੰਸਪੈਕਟਰ ਸ਼ੇਰਵਿੰਦਰ ਸਿੰਘ ਨੇ ਥਾਣਾ ਭਦੌੜ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 9 ਅਪ੍ਰੈਲ ਨੂੰ ਗੁਰਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਇਆ ਸੀ। ਰਾਤ ਦੇ 11 ਵਜੇ ਜਦੋਂ ਅਸੀਂ ਠੀਕਰੀ ਪਹਿਰੇ ਤੇ ਸੀ ਤਾਂ ਇੱਕ ਮੋਟਰਸਾਈਕਲ ਬੜੀ ਤੇਜ਼ੀ ਨਾਲ ਵਿਧਾਤਾ ਰੋਡ ਵੱਲੋਂ ਸਾਡੇ ਪਿੰਡ ਦੀਪਗੜ੍ਹ ਵਿੱਚ ਦੀ ਹੁੰਦਾ ਹੋਇਆ ਭਦੌੜ ਨੂੰ ਚਲਿਆ ਗਿਆ। ਮੈਂ ਠੀਕਰੀ ਪਹਿਰਾ ਤੋਂ ਸੁਖਮੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਦੀਪਗੜ੍ਹ ਨੂੰ ਆਪਣੇ ਨਾਲ ਲੈ ਕੇ ਸ਼ੱਕ ਦੇ ਅਧਾਰ ਤੇ ਆਪਣੀ ਮੋਟਰ ਦੀ ਨਿਗਰਾਨੀ ਕਰਨ ਲਈ ਕੋਠੀ ਵਾਲੇ ਖੇਤ ਪੁੱਜੇ ਤਾਂ ਦੋ ਨਾ-ਮਲੂਮ ਵਿਅਕਤੀ ਸਾਡੀ ਮੋਟਰ ਦੀ ਕੇਬਲ ਤਾਰ ਚੋਰੀ ਕਰ ਰਹੇ ਸਨ।