ਹਨੀ ਟਰੈਪ ਵਿੱਚ ਫਸਾ ਕੇ ਸਾਢੂ ਨੇ ਹੀ ਸਾਢੂ ਨੂੰ ਕੀਤਾ ਬਲੈਕ ਮੇਲ, ਪੁਲਿਸ ਨੇ ਦਬੋਚ ਲਿਆ - Honey Trap - HONEY TRAP
🎬 Watch Now: Feature Video
Published : Sep 12, 2024, 5:00 PM IST
ਬਠਿੰਡਾ: ਥਾਣਾ ਕੋਤਵਾਲੀ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਵਿਅਕਤੀ ਨੂੰ ਦੋ ਔਰਤਾਂ ਨੇ ਹਨੀ ਟਰੈਪ ਵਿੱਚ ਫਸਾ ਕੇ 50 ਹਜਾਰ ਰੁਪਏ ਏਟੀਐਮ ਰਾਹੀਂ ਆਪਣੇ ਖਾਤੇ ਵਿੱਚ ਪਵਾ ਲਏ ਹਨ। ਉਸ ਨੂੰ ਬਲੈਕਮੇਲ ਕਰਨ ਦੇ ਲਈ ਕੱਪੜੇ ਲੁਹਾ ਕੇ ਵੀਡੀਓ ਵੀ ਬਣਾਈ ਗਈ ਹੈ। ਸਕਾਇਤ ਕਰਤਾ ਨੇ ਦੱਸਿਆ ਕਿ ਉਹ ਰੇਲ ਗੱਡੀ 'ਤੇ ਜਾਣ ਲਈ ਸਟੇਸ਼ਨ 'ਤੇ ਪਹੁੰਚਿਆ ਸੀ। ਗੱਡੀ ਦੋ ਘੰਟੇ ਬਾਅਦ ਵਿੱਚ ਆਉਣੀ ਸੀ। ਜਿਸ ਕਾਰਨ ਉਹ ਚਾਹ-ਪਾਣੀ ਪੀਣ ਲਈ ਹੋਟਲ 'ਤੇ ਆਇਆ। ਜਿੱਥੇ ਦੋ ਔਰਤਾਂ ਨੇ ਉਸ ਨੂੰ ਆਪਣੇ ਝਾਸੇ ਵਿੱਚ ਲੈ ਕੇ, ਕਿਸੇ ਘਰ ਵਿੱਚ ਲੈ ਗਈਆਂ। ਜਿੱਥੇ ਪਹਿਲਾਂ ਹੀ ਚਾਰ ਮਰਦ ਮੌਜੂਦ ਸਨ। ਉਨ੍ਹਾਂ ਉਸ ਦੇ ਕੱਪੜੇ ਲਹਾ ਕੇ ਵੀਡੀਓ ਬਣਾ ਲਈ। ਏਟੀਐਮ ਰਾਹੀਂ 50 ਹਜਾਰ ਆਪਣੇ ਖਾਤੇ ਵਿੱਚ ਵੀ ਪਵਾ ਲਏ। ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਦੋ ਦੀ ਭਾਲ ਜਾਰੀ ਹੈ। ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।