ਆਟੋ ਚਾਲਕਾਂ ਨਾਲ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਧੱਕੇਸ਼ਾਹੀ, ਵਾਲਮੀਕੀ ਜਥੇਬੰਦੀਆਂ ਦੇ ਆਗੂ ਉਤਰੇ ਇਨ੍ਹਾਂ ਦੇ ਸਮਰਥਨ 'ਚ - Auto drivers
🎬 Watch Now: Feature Video
Published : Apr 5, 2024, 6:06 PM IST
ਅੰਮ੍ਰਿਤਸਰ ਵਿੱਚ ਪਿਛਲੇ 15 ਸਾਲਾਂ ਤੋਂ ਰੇਲਵੇ ਸਟੇਸ਼ਨ ਦੀ ਆਟੋ ਸਟੈਂਡ ਪਾਰਕਿੰਗ ਦੇ ਵਿੱਚ ਆਟੋ ਚਾਲਕ ਆਪਣੇ ਆਟੋ ਲਗਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ। ਉੱਥੇ ਹੀ ਹੁਣ ਵੇਖਣ ਨੂੰ ਸਾਹਮਣੇ ਆਇਆ ਹੈ ਕਿ ਟਰੈਫਿਕ ਪੁਲਿਸ ਵੱਲੋਂ ਇਨ੍ਹਾਂ ਆਟੋ ਚਾਲਕਾਂ ਦੇ ਆਟੋਆਂ ਦੀ ਹਵਾ ਕੱਢ ਦਿੱਤੀ ਜਾਂਦੀ ਹੈ ਜਾਂ ਇਨ੍ਹਾਂ ਨੂੰ ਭਜਾ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦੇ ਇਹ ਲੋਕ ਆਪਣੇ ਗੁਜ਼ਾਰਾ ਕਰਨ ਦੇ ਲਈ ਵੀ ਮਜਬੂਰ ਹੋਏ ਪਏ ਹਨ। ਇਸ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਵਾਲਮੀਕ ਸਮਾਜ ਜਥੇਬੰਦੀਆਂ ਦੇ ਆਗੂ ਨੇ ਅੱਜ ਇਨ੍ਹਾਂ ਆਟੋ ਚਾਲਕਾਂ ਦੇ ਸਮਰਥਨ ਵਿੱਚ ਉਤਰੇ ਅਤੇ ਕਿਹਾ ਕਿ ਆਟੋ ਚਾਲਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ।