ਨਗਰ ਨਿਗਮ ਦਾ ਵੱਡਾ ਐਲਾਨ, ਹੁਣ ਲੋਕ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਭਰ ਸਕਦੇ ਹਨ ਟੈਕਸ - Pathankot Municipal Corporation - PATHANKOT MUNICIPAL CORPORATION
🎬 Watch Now: Feature Video
Published : Mar 29, 2024, 5:51 PM IST
ਪਠਾਨਕੋਟ: ਨਗਰ ਨਿਗਮ ਵੱਲੋਂ ਸਾਲ ਦੇ ਮਾਰਚ ਦੇ ਆਖਰੀ ਸ਼ਨੀਵਾਰ ਤੇ ਐਤਵਾਰ ਨੂੰ ਵੀ ਦਫਤਰ ਖੁੱਲੇ ਰੱਖ ਕੇ ਲੋਕਾਂ ਨੂੰ ਪ੍ਰਾਪਰਟੀ ਟੈਕਸ ਅਤੇ ਵਾਟਰ ਸਪਲਾਈ ਸੀਵਰੇਜ ਟੈਕਸ ਜਮਾਂ ਕਰਵਾਉਣ ਲਈ ਸਹੂਲਤ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨਗਰ ਨਿਗਮ ਮੁਤਾਬਿਕ ਇਸ ਨਾਲ ਲੋਕਾਂ ਨੂੰ ਜਰਮਾਨੇ ਤੋਂ ਰਾਹਤ ਮਿਲ ਸਕੇਗੀ। ਦੱਸਣਯੋਗ ਹੈ ਕਿ ਇਸ ਨਾਲ ਨਗਰ ਨਿਗਮ ਪਠਾਨਕੋਟ ਵੱਲੋਂ ਇੱਕ ਵੱਖਰਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਉਹਨਾਂ ਵੱਲੋਂ ਸਾਲ ਦੇ ਵਿੱਤੀ ਮਾਰਚ ਮਹੀਨੇ ਦੇ ਆਖਰੀ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਨਗਰ ਨਿਗਮ ਦਫਤਰ ਨੂੰ ਖੋਲੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਜਿਸਦੇ ਚਲਦੇ ਜਿਨਾਂ ਲੋਕਾਂ ਵੱਲੋਂ ਆਪਣੇ ਪ੍ਰਾਪਰਟੀ ਟੈਕਸ ਕਮਰਸ਼ਅਲ ਟੈਕਸ ਜਾਂ ਹੋਰ ਕਿਸੇ ਤਰਹਾਂ ਦਾ ਕੋਈ ਵੀ ਟੈਕਸ ਜਾਂ ਵਿਲ ਹੈ। ਇਹਨਾਂ ਦੋਨਾਂ ਦਿਨਾਂ ਦੇ ਵਿੱਚ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ,ਤਾਂ ਕਿ ਸਾਲ ਦੇ ਰਹਿ ਗਏ ਟੈਕਸ ਇਨਾਂ ਦੋਨਾਂ ਦਿਨਾਂ ਦੇ ਵਿੱਚ ਵਸੂਲ ਕੇ ਲੋਕਾਂ ਨੂੰ ਜੁਰਮਾਨੇ ਤੋਂ ਬਚਾਇਆ ਜਾ ਸਕੇ। ਜਿਸ ਦੇ ਚਲਦੇ ਹੁਣ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਦਫਤਰ ਖੁੱਲਾ ਰਹੇਗਾ। ਇਸ ਸਬੰਧੀ ਸੰਯੁਕਤ ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਲੈਣਾ ਚਾਹੀਦਾ ਹੈ।