ਚੀਫ ਖ਼ਾਲਸਾ ਦੀਵਾਨ ਬਚਾਓ ਫਰੰਟ ਵੱਲੋਂ ਉਮੀਦਵਾਰਾਂ ਦਾ ਐਲਾਨ, 18 ਫਰਵਰੀ ਨੂੰ 6 ਅਹੁਦੇਦਾਰਾਂ ਦੀ ਚੋਣ ਲਈ ਹੋਵੇਗੀ ਵੋਟਿੰਗ - Announcement of candidates
🎬 Watch Now: Feature Video
Published : Feb 2, 2024, 5:19 PM IST
ਵਿੱਦਿਆ ਅਤੇ ਧਰਮ ਦੇ ਪ੍ਰਸਾਰ ਲਈ ਬਣੀ ਪੁਰਾਤਨ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ 18 ਫਰਵਰੀ ਨੂੰ ਛੇ ਅਹੁਦੇਦਾਰਾਂ ਦੀ ਚੋਣ ਲਈ ਵੋਟਿੰਗ ਹੋਣ ਜਾ ਰਹੀ ਹੈ। ਇਹ ਵੋਟਿੰਗ ਪੰਜ ਸਾਲ ਬਾਅਦ ਹੋਣ ਵਾਲੀ ਹੈ। ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਲਈ ਵਿਰੋਧੀ ਧਿਰ ਨੇ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਦੇ ਅਹੁਦੇ ਲਈ ਖੜ੍ਹੇ ਸੁਰਿੰਦਰਜੀਤ ਸਿੰਘ ਪਾਲ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਸੰਸਥਾ ਨਿਰੋਲ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੀ ਹੈ ਇਸ ਲਈ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਸਿਆਸੀ ਧਿਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਵੋਟਿੰਗ ਕੋਈ ਵੀ ਪਤੀਤ ਸਿੰਘ ਨਹੀਂ ਕਰ ਸਕੇਗਾ ਅਤੇ ਇਹ ਸਭ ਲਈ ਲਾਜ਼ਮੀ ਹੋਵੇਗਾ।