ਹੁਸ਼ਿਆਰਪੁਰ ‘ਚ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਬਜ਼ੁਰਗ ਦਾ ਕਤਲ - Hoshiarpur neighbor murder elderly - HOSHIARPUR NEIGHBOR MURDER ELDERLY
🎬 Watch Now: Feature Video
Published : Apr 2, 2024, 10:23 AM IST
ਬੀਤੀ ਰਾਤ ਹੁਸ਼ਿਆਰਪੁਰ ਦੇ ਚੱਬੇਵਾਲ ਥਾਣਾ ਅਧੀਨ ਪੈਂਦੇ ਪਿੰਡ ਲਹਿਲੀ ਕਲਾਂ ਵਿੱਚ ਉਸੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਆਪਣੇ ਘਰ ਨੇੜੇ ਰਹਿੰਦੇ ਇੱਕ ਬਜ਼ੁਰਗ ਗੁਆਂਢੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਮੰਗਾ ਸਿੰਘ ਵੱਜੋਂ ਹੋਈ ਹੈ। ਉਸ ਦੀ ਉਮਰ 60 ਸਾਲ ਦੇ ਕਰੀਬ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਤਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਮਨਜੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਭਰਾ ਮਨਜੀਤ ਸਿੰਘ ਘਰੋਂ ਰੋਟੀ ਖਾਣ ਤੋਂ ਬਾਅਦ ਘਰ ਦੇ ਨਾਲ ਹੀ ਮੌਜੂਦ ਹਵੇਲੀ ਚ ਸੌਣ ਲਈ ਗਿਆ ਤਾਂ ਉਸ ਉਤੇ ਗੁਆਂਢ 'ਚ ਹੀ ਰਹਿੰਦੇ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਖੁਦ ਹੀ ਇਸ ਬਾਰੇ ਦੱਸ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਸੁਖਚੈਨ ਸਿੰਘ ਵਲੋਂ ਕਤਲ ਕੀਤਾ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ ਚ ਧੁੱਤ ਸੀ। ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਚੱਬੇਵਾਲ ਦੇ ਐਸਐਚਓ ਅਜੈਬ ਸਿੰਘ ਔਜਲਾ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਪੁਲਿਸ ਇਸ ਸਾਰੇ ਮਾਮਲੇ ਤੋਂ ਪਰਦਾ ਚੁੱਕ ਦੇਵੇਗੀ।