ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜਿਆ 'ਅਮਰ ਸਿੰਘ ਚਮਕੀਲਾ' ਫਿਲਮ ਦਾ ਇਹ ਅਦਾਕਾਰ, ਵੀਡੀਓ - actor Apinderdeep Singh - ACTOR APINDERDEEP SINGH
🎬 Watch Now: Feature Video


Published : Apr 20, 2024, 4:15 PM IST
ਅੰਮ੍ਰਿਤਸਰ: ਪੰਜਾਬੀ ਗਾਇਕ 'ਅਮਰ ਸਿੰਘ ਚਮਕੀਲਾ' ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ "ਅਮਰ ਸਿੰਘ ਚਮਕੀਲਾ" ਵਿੱਚ ਸਵਰਨ ਸਿੰਘ ਸਿਵੀਆ ਦਾ ਰੋਲ ਨਿਭਾਉਣ ਵਾਲਾ ਅਦਾਕਾਰ ਅਪਿੰਦਰਦੀਪ ਸਿੰਘ ਹਾਲ ਹੀ ਵਿੱਚ ਫਿਲਮ ਨੂੰ ਭਰਪੂਰ ਪਿਆਰ ਮਿਲਣ ਤੋਂ ਬਾਅਦ ਵਾਹਿਗੁਰੂ ਦੇ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਅਪਿੰਦਰਦੀਪ ਸਿੰਘ ਨੇ ਦੱਸਿਆ ਕਿ ਕੋਈ ਅਜਿਹੀ ਫਿਲਮ ਨਹੀਂ ਜੋ ਨੈੱਟਫਲਿਕਸ 'ਤੇ ਪਹਿਲੇ ਦਿਨ ਹੀ ਸੁਪਰ-ਡੁਪਰ ਹਿੱਟ ਹੋਈ ਹੋਵੇ, ਪਰ ਫਿਲਮ 'ਅਮਰ ਸਿੰਘ ਚਮਕੀਲਾ' ਨੇ ਇਹ ਕਰ ਦਿੱਤਾ ਹੈ। ਹੁਣ ਫਿਲਮ ਦੀ ਅਪਾਰ ਸਫਲਤਾ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਉਹਨਾਂ ਨੇ ਗੁਰੂਘਰ ਵਿੱਚ ਅਰਦਾਸ ਬੇਨਤੀ ਵੀ ਕੀਤੀ।