ਫਿਲਮ ਦੀ ਕਾਮਯਾਬੀ ਤੋਂ ਬਾਅਦ, ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀ ਫਿਲਮੀ ਅਦਾਕਾਰਾ ਸਰਗੁਣ ਮਹਿਤਾ - film actress Sargun Mehta - FILM ACTRESS SARGUN MEHTA
🎬 Watch Now: Feature Video


By ETV Bharat Entertainment Team
Published : Mar 22, 2024, 7:32 PM IST
ਅੰਮ੍ਰਿਤਸਰ ਵਿਖੇ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਪਹੁੰਚਦੀ ਹੈ, ਉੱਥੇ ਹੀ ਕਈ ਫਿਲਮੀ ਸਿਤਾਰੇ ਆਪਣੀ ਫਿਲਮਾਂ ਦੀ ਕਾਮਯਾਬੀ ਦੇ ਲਈ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਦੇ ਹਨ। ਜਿਸ ਦੇ ਚੱਲਦਿਆਂ ਅਦਾਕਾਰਾ ਸਰਗੁਣ ਮਹਿਤਾ ਆਪਣੀ ਨਵੀਂ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਦੀ ਕਾਮਯਾਬੀ ਤੋਂ ਬਾਅਦ ਦਰਬਾਰ ਸਾਹਿਬ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੀ। ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਉਨ੍ਹਾਂ ਦੀ ਪ੍ਰੋਡਕਸ਼ਨ ਹੇਠ ਬਣੀ ਫਿਲਮ "ਜੱਟ ਨੂੰ ਚੁੜੇਲ ਟੱਕਰੀ" ਨੂੰ ਦਰਸ਼ਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ। ਉਨ੍ਹਾਂ ਦੀ ਇਹ ਫਿਲਮ ਸੁਪਰ ਡੁਪਰ ਹਿੱਟ ਜਾ ਰਹੀ ਹੈ ਜਿਸ ਦੀ ਕਾਮਯਾਬੀ ਦੇ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦਰਬਾਰ ਸਾਹਿਬ ਪਹੁੰਚੀ ਹੈ।