ਕੁਲਬੀਰ ਸਿੰਘ ਜੀਰਾ ਨੂੰ ਵੀ ਵੱਡੇ ਮਾਰਜਨ ਨਾਲ ਜਿਤਾਵਾਂਗੇ : ਜਸਬੀਰ ਸਿੰਘ ਡਿੰਪਾ - Kulbir Jeera will win with big lead - KULBIR JEERA WILL WIN WITH BIG LEAD
🎬 Watch Now: Feature Video
Published : Jun 2, 2024, 8:35 PM IST
ਅੰਮ੍ਰਿਤਸਰ: ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਦਿਨ ਪੈਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਵੋਟਿੰਗ ਦੌਰਾਨ ਜਿੱਥੇ ਵੱਖ ਵੱਖ ਸ਼ਖਸ਼ੀਅਤਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉੱਥੇ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਲ 2019 ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੋਣ ਲੜੇ ਅਤੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਜਸਬੀਰ ਸਿੰਘ ਡਿੰਪਾ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਪਹੁੰਚੇ। ਵੋਟ ਕਰਨ ਤੋਂ ਬਾਅਦ ਗੱਲਬਾਤ ਕਰਦੇ ਹੋਏ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ 2019 ਵਿੱਚ ਲੋਕਾਂ ਨੇ ਕਾਂਗਰਸ ਨੂੰ ਬੇਹੱਦ ਪਿਆਰ ਦਿੰਦਿਆਂ ਮੈਨੂੰ ਕਰੀਬ ਡੇਢ ਲੱਖ ਦੀ ਲੀਡ ਦੇ ਨਾਲ ਜਤਾਇਆ ਸੀ ਅਤੇ ਮੈਂ ਸਮਝਦਾ ਹਾਂ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਹੁਣ ਚੋਣ ਲੜ ਰਹੇ ਕੁਲਬੀਰ ਸਿੰਘ ਜੀਰਾ ਨੂੰ ਵੀ ਅਸੀਂ ਵੱਡੀ ਲੀਡ ਦੇ ਨਾਲ ਜਿਤਾਵਾਂਗੇ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦੇ ਉੱਤੇ ਮੋਹਰ ਲਗਾਉਣਗੇ ਅਤੇ ਕਾਂਗਰਸ ਪਾਰਟੀ ਦੇਸ਼ ਭਰ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤੇਗੀ।