thumbnail

ਮਾਨਸਾ 'ਚ ਕਰਵਾਏ ਜਾ ਰਹੇ ਫਲਾਵਰ ਸ਼ੋਅ 'ਚ ਪਹੁੰਚੇ ਆਪ ਵਿਧਾਇਕ ਵਿਜੇ ਸਿੰਗਲਾ - flower show in Mansa

By ETV Bharat Punjabi Team

Published : Mar 24, 2024, 1:48 PM IST

ਮਾਨਸਾ : ਫੁੱਲਾਂ ਦੀ ਖੁਸ਼ਬੂ ਅਤੇ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਦੀ ਪ੍ਰਦਰਸ਼ਨੀ ਮਾਨਸਾ ਵਿਖੇ ਅਨਵਾਇਰਮੈਂਟ ਸੋਸਾਇਟੀ ਵੱਲੋਂ ਲਗਾਈ ਜਾ ਰਹੀ ਹੈ। ਇਸ ਫਲਾਵਰ ਸ਼ੋਅ ਦੇ ਵਿੱਚ ਵੱਖ ਵਖ ਪ੍ਰਕਾਰ ਦੇ ਫੁੱਲ ਸਜਾਏ ਜਾ ਰਹੇ ਨੇ ਅਤੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਅਜਿਹੀਆਂ ਬਗੀਚੀਆਂ ਲਗਾਉਣ ਦੇ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਉਥੇ ਹੀ ਮਾਨਸਾ ਦੇ ਸੈਂਟਰਲ ਪਾਰਕ ਦੇ ਵਿੱਚ ਇਨਵਾਇਰਮੈਂਟ ਸੁਸਾਇਟੀ ਵੱਲੋਂ 'ਚ ਫਲਾਵਰ ਸ਼ੋਅ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਨੇ ਫਲਾਵਰ ਸ਼ੋਅ 'ਚ ਲਗਾਏ ਜਾਣ ਵਾਲੇ ਫੁੱਲਾਂ ਦਾ ਨਿਰੀਕਸ਼ਣ ਕੀਤਾ। ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਵਿੱਚ ਅਜਿਹੇ ਫੁੱਲ ਬੂਟੇ ਲਗਾਏ ਜਾਣ ਤਾਂ ਕਿ ਵਾਤਾਵਰਣ ਸਾਫ ਅਤੇ ਸੁੰਦਰ ਲੱਗੇ। ਉਥੇ ਹੀ ਇਨਵਾਇਰਮੈਂਟ ਸੁਸਾਇਟੀ ਦੇ ਅਸ਼ੋਕ ਸਪੋਲੀਆ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਮਾਨਸਾ ਦੇ ਵਿੱਚ ਫਲਾਵਰ ਸ਼ੋਅ ਕਰਵਾਇਆ ਜਾਂਦਾ ਹੈ ਅਤੇ ਪਿਛਲੇ 28 ਸਾਲਾਂ ਤੋਂ ਇਹ ਫਲਾਵਰ ਸ਼ੋਅ ਕਰਵਾ ਕੇ ਵਾਤਾਵਰਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾਇਆ ਜਾਂਦਾ ਹੈ ਅਤੇ ਘਰਾਂ ਦੇ ਵਿੱਚ ਫੁੱਲ ਬੂਟੇ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਤਾਂ ਕਿ ਸਾਡੇ ਘਰਾਂ ਦੇ ਵਿੱਚ ਬਗੀਚੀਆਂ ਲਗਾ ਕੇ ਫੁੱਲਾਂ ਦੀ ਖੁਸ਼ਬੂ ਦੇ ਨਾਲ ਨਾਲ ਸੁੰਦਰਤਾ ਨੂੰ ਵੀ ਹੋਰ ਵਧਾਇਆ ਜਾ ਸਕੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.