ਬਰਨਾਲਾ: ਸੱਤਾ ਦੇ ਨਸ਼ੇ 'ਚ ਪਾਰਟੀਆਂ ਕਿਵੇਂ ਧੱਕਾ ਕਰਦੀਆਂ ਨੇ ਇਹ ਇਸ ਵਾਰ ਸਰਪੰਚੀ ਦੀਆਂ ਚੋਣਾਂ ਦੇ ਨਾਮਜ਼ਦਗੀ ਕਾਗਜ਼ ਭਰਦੇ ਵੇਖਿਆ ਗਿਆ ਹੈ। ਇਹ ਕਹਿਣਾ ਪਿੰਡ ਚੀਮਾ ਦੇ ਨਿਰੰਜਣ ਸਿੰਘ ਦਾ ਹੈ। "ਉਸਨੇ ਆਪਣੀ ਐਨਓਸੀ ਕਲੀਅਰ ਕਰਨ ਤੋਂ ਬਾਅਦ ਕਾਗਜ਼ ਦਾਖ਼ਲ ਕੀਤੇ ਸਨ; ਪ੍ਰੰਤੂ ਬੀਤੇ ਕੱਲ੍ਹ ਸ਼ਾਮ ਨੂੰ ਬੀਡੀਪੀਓ ਦਫ਼ਤਰ ਸ਼ਹਿਣਾ ਵਿਖੇ ਐਫ਼ੀਡੇਵਿਟ ਲੈ ਲਿਆ ਅਤੇ ਬਾਅਦ ਵਿੱਚ ਅਧਿਕਾਰੀਆਂ ਨੇ ਮੇਰੀ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਹੁਕਮ ਸੁਣਾ ਦਿੱਤਾ। ਮੇਰੇ ਨਾਲ ਧੱਕਾ ਹੋਇਆ ਹੈ, ਜਿਸ ਕਰਕੇ ਉਹ ਆਪਣੇ ਨਾਲ ਹੋਏ ਧੱਕੇ ਵਿਰੁੱਧ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ਉਪਰ ਚੜਿਆ ਹੈ"। ਨਿਰੰਜਣ ਸਿੰਘ
ਮੈਂ ਖੁਦਕੁਸ਼ੀ ਕਰਾਂਗਾ
ਨਿਰੰਜਣ ਸਿੰਘ ਨੇ ਆਖਿਆ ਕਿ "ਜੇਕਰ ਉਸਨੂੰ ਚੋਣ ਲੜਨ ਦਾ ਅਧਿਕਾਰ ਨਾ ਦਿੱਤਾ ਗਿਆ ਤਾਂ ਉਹ ਪੈਟਰੋਲ ਛਿੜਕ ਕੇ ਖੁ਼ਦਕੁਸ਼ੀ ਕਰੇਗਾ ਜਾਂ ਫਿਰ ਟੈਂਕੀ ਤੋਂ ਛਾਲ ਮਾਰੇਗਾ।ਇਸ ਧੱਕੇਸ਼ਾਹੀ ਵਿਰੁੱਧ ਸਾਰਾ ਪਿੰਡ ਉਸਦਾ ਸਾਥ ਦੇ ਰਿਹਾ ਹੈ।ਦਸ ਦਈਏ ਕਿ ਉਹ ਪਿੰਡ ਚੀਮਾ ਤੋਂ ਮੌਜੂਕਾ ਬਲਾਕ ਸੰਮਤੀ ਮੈਂਬਰ ਹਨ। ਇਸਤੋਂ ਪਹਿਲਾਂ ਉਹ ਤਿੰਨ ਵਾਰ ਚੋਣ ਲੜ ਚੁੱਕਿਆ ਹੈ। ਇਸ ਵਾਰ ਉਸ ਵੱਲੋਂ ਸਰਪੰਚੀ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ ਪਰ ਕਾਗਜ਼ ਰੱਦ ਹੋਣ ਕਾਰਨ ਪੂਰੇ ਪਿੰਡ ਵੱਲੋਂ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਨਸਾਫ਼ ਨਾ ਮਿਲਣ 'ਤੇ ਕਰਾਂਗੇ ਸੰਘਰਸ਼
ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਨਿਰੰਜਣ ਸਿੰਘ ਟੈਂਕੀ ਉਪਰ ਚੜਿਆ ਹੈ।ਪਹਿਲਾਂ ਬੀਡੀਪੀਓ ਦਫ਼ਤਰ ਉਹਨਾਂ ਦੀ ਕਿਸੇ ਅਧਿਕਾਰੀ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਨਾ ਹੀ ਹੁਣ ਕੋਈ ਅਧਿਕਾਰੀ ਸਾਰ ਲੈਣ ਪਹੁੰਚਿਆ ਹੈ। ਪਿੰਡ ਵਾਸੀਆਂ ਮੁਤਾਬਿਕ ਉਹਨਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਜੇਕਰ ਇਨਸਾਫ਼ ਨਾ ਮਿਿਲਆ ਤਾਂ ਉਹ ਟਿਕ ਕੇ ਨਹੀਂ ਬੈਠਣਗੇ ਅਤੇ ਇਸ ਵਿਰੁੱਧ ਸੰਘਰਸ਼ ਕਰਨਗੇ।
ਟੈਂਕੀ ਤੋਂ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ
ਇਸ ਸਬੰਧੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਨਿਰੰਜਣ ਸਿੰਘ ਟੈਂਕੀ ਉਪਰ ਚੜਿਆ ਹੈ। ਉਹਨਾਂ ਕਿਹਾ ਕਿ ਬੀਡੀਪੀਓ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਪੰਚਾਇਤੀ ਜ਼ਮੀਨ ਉਪਰ ਕਬਜ਼ੇ ਨੂੰ ਲੈ ਕੇ ਨਿਰੰਜਣ ਸਿੰਘ ਟੈਂਕੀ ਉਪਰ ਚੜ੍ਹਿਆ ਹੈ। ਥਾਣਾ ਸਦਰ ਬਰਨਾਲਾ ਅਤੇ ਪੱਖੋ ਕੈਂਚੀਆਂ ਚੌਂਕੀ ਦੀਆਂ ਪੁਲਿਸ ਟੀਮਾਂ ਮੌਕੇ ਉਪਰ ਹਾਜ਼ਰ ਹਨ। ਉਸਨੂੰ ਸਮਝਾ ਕੇ ਟੈਂਕੀ ਤੋਂ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਿਵਲ ਪ੍ਰਸ਼ਾਸ਼ਨ ਨਾਲ ਮਾਮਲਾ ਜੁੜਿਆ ਹੋਣ ਕਰਕੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਹੁੰਦੀ ਹੈ।
- ਅੰਮ੍ਰਿਤਸਰ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਹੋਈ ਮੌਤ, ਸੁਣੋ ਬਜ਼ੁਰਗ ਮਾਂ ਬਾਪ ਦੀ ਦਰਦਭਰੀ ਕਹਾਣੀ - road accident in Australia
- ਭਗਤੀ ਦੇ ਰੰਗ 'ਚ ਪਿਆ ਭੰਗ, ਵਾਪਰ ਗਿਆ ਦਰਦਨਾਕ ਹਾਦਸਾ, ਜਗਰਾਤੇ 'ਚ ਡਿੱਗਿਆ ਪੰਡਾਲ, 2 ਲੋਕਾਂ ਦੀ ਹੋਈ ਮੌਤ, ਵੇਖੋ ਪੂਰੀ ਵੀਡੀਓ - ludhiana accident jagran pandal
- ਲੰਗਰ ਖਾ ਕੇ ਘਰ ਪਰਤ ਰਹੇ ਨੌਜਵਾਨਾਂ 'ਤੇ ਚੱਲੀਆਂ ਗੋਲੀਆਂ, ਪੁਲਿਸ 'ਤੇ ਲੱਗੇ ਫਾਇਰਿੰਗ ਦੇ ਇਲਜ਼ਾਮ - Firing At Firozepur