ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ - firozpur murder news
🎬 Watch Now: Feature Video
Published : Feb 10, 2024, 1:39 PM IST
ਨਜਾਇਜ਼ ਰਿਸ਼ਤਿਆਂ ਨੇ ਇੱਕ ਹੋਰ ਪਰਿਵਾਰ ਉਜਾੜ ਦਿੱਤਾ ਹੈ। ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦਾ ਹੈ ਜਿਥੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਸਤਨਾਮ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਬਿਆਨਾਂ ‘ਚ ਦੱਸਿਆ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਘਰਵਾਲੀ ਦੇ ਮ੍ਰਿਤਕ ਨੌਜਵਾਨ ਨਾਲ ਨਜਾਇਜ਼ ਸਬੰਧ ਹਨ। ਜਿਸ ਰੰਜਿਸ਼ ਕਰਕੇ ਉਸ ਨੇ ਮੇਰੇ ਭਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਅਤੇ ਉਸ ਦਾ ਵੱਡਾ ਭਰਾ ਸਤਨਾਮ ਸਿੰਘ ਬੀਤੇ ਦਿਨ ਬਚਿੱਤਰ ਸਿੰਘ ਨੂੰ ਮਿਲੇ ਸੀ। ਉਸ ਨੇ ਸਾਨੂੰ ਆਪਣੇ ਘਰ ਗੱਲਬਾਤ ਕਰਨ ਲਈ ਬੁਲਾਇਆ ਸੀ। ਅਗਲੀ ਰਾਤ ਅਸੀਂ ਤਿੰਨੇ ਜਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਚਿੱਤਰ ਸਿੰਘ ਦੇ ਘਰ ਗਏ ਤਾਂ ਉਹ ਸਤਨਾਮ ਸਿੰਘ ਨੂੰ ਅੰਦਰ ਲੈ ਗਿਆ ਕਿ ਅਤੇ ਫਿਰ ਗੋਲੀਆਂ ਮਾਰ ਦਿੱਤੀਆਂ। ਕਤਲ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।