ਰਾਮਬਾਗ 'ਚ ਨਸ਼ੇ ਕਰਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ, ਪੁਲਿਸ ਨੇ ਕੀਤੀ ਪਛਾਣ - Drug trade in Punjab - DRUG TRADE IN PUNJAB
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/17-06-2024/640-480-21727476-thumbnail-16x9-f.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jun 17, 2024, 9:06 AM IST
ਬਠਿੰਡਾ: ਨਸ਼ੇ ਦੇ ਕਾਰੋਬਾਰ ਲਈ ਬਦਨਾਮ ਬੀੜ ਤਾਲਾਬ ਬਸਤੀ 2 ਦੇ ਰਾਮ ਬਾਗ 'ਚ ਇੱਕ ਨੌਜਵਾਨ ਦੀ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਕਾਰਗੁਜਾਰੀ 'ਤੇ ਸਵਾਲ ਖੜੇ ਹੋ ਰਹੇ ਸਨ ਕਿ ਆਖਰ ਕਿਉਂ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਬੰਦ ਨਹੀਂ ਹੋ ਰਿਹਾ ਹੈ। ਇਸ ਲਈ ਪੁਲਿਸ ਲਗਾਤਾਰ CASO ਅਪਰੇਸ਼ਨ ਅਤੇ ਸਰਚ ਮੁਹਿੰਮ ਚਲਾ ਰਹੀ ਹੈ ਅਤੇ ਦੂਜੇ ਪਾਸੇ ਰਾਮ ਬਾਗ ਵਿੱਚ ਨੌਜਵਾਨ ਖੁੱਲ੍ਹੇਆਮ ਬੈਠ ਕੇ ਨਸ਼ਾ ਲੈ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਦ ਪੁਲਿਸ ਨੇ ਬੀੜ ਤਾਲਾਬ ਬਸਤੀ ਵਿੱਚ ਛਾਪਾ ਮਾਰ ਕੇ 5 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ।