ਦੁਕਾਨ ਤੋਂ ਚੋਰ ਨੇ ਚਲਾਕੀ ਨਾਲ ਮੋਬਾਇਲ ਕੀਤਾ ਚੋਰੀ, ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ, ਦੇਖੋ ਵੀਡੀਓ - ਸੀਸੀਟੀਵੀ ਕੈਮਰੇ
🎬 Watch Now: Feature Video
Published : Jan 29, 2024, 11:47 AM IST
ਕਪੂਰਥਲਾ ਵਿੱਚ ਗ੍ਰਾਹਕ ਬਣ ਕੇ ਆਏ ਮੋਬਾਇਲ ਚੋਰ ਨੇ ਮਿੰਟਾਂ-ਸਕਿੰਟਾਂ ਵਿੱਚ ਮੋਬਾਇਲ ਚੋਰੀ ਕੀਤਾ ਅਤੇ ਮਗਰੋਂ ਫਰਾਰ ਹੋ ਗਿਆ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ ਉੱਤੇ CCTV ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਸੁਲਤਾਨਪੁਰ ਲੋਧੀ ਦੇ ਆਰੀਆ ਸਮਾਜ ਚੌਂਕ ਵਿੱਚ ਫਰੈਂਡਜ਼ ਮੋਬਾਈਲ ਸਟੋਰ ਦੀ ਦੱਸੀ ਜਾ ਰਹੀ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਇੱਕ ਅਣਪਛਾਤਾ ਵਿਅਕਤੀ ਗ੍ਰਾਹਕ ਬਣ ਕੇ ਦੁਕਾਨ ਉੱਤੇ ਆਇਆ ਅਤੇ ਗੱਲਬਾਤ ਕਰਨ ਲੱਗਾ। ਜਿਸ ਤੋਂ ਬਾਅਦ ਉਸ ਸ਼ਾਤਿਰ ਚੋਰ ਨੇ ਆਪਣੀ ਲੋਈ ਹੇਠ ਫੁਰਤੀ ਨਾਲ ਮੋਬਾਇਲ ਲੁਕੋ ਲਿਆ ਜੋ ਕਿ ਰੈਡ ਮੀ ਨੋਟ 13 ਪ੍ਰੋ ਕੰਪਨੀ ਦਾ ਮੋਬਾਇਲ ਸੀ। ਜਦੋਂ ਇਸ ਘਟਨਾ ਦਾ ਦੁਕਾਨ ਦੇ ਮਾਲਕ ਨੂੰ ਪਤਾ ਲੱਗਦਾ ਹੈ ਤਾਂ ਦੁਕਾਨਦਾਰ ਸੀਸੀਟੀਵੀ ਕੈਮਰਾ ਚੈੱਕ ਕਰਦਾ ਹੈ ਜਿਸ ਤੋਂ ਬਾਅਦ ਸਾਰੇ ਮਾਮਲੇ ਦਾ ਖੁਲਾਸਾ ਹੁੰਦਾ ਹੈ। ਇਸ ਤੋਂ ਬਾਅਦ ਦੁਕਾਨਦਾਰ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਅਤੇ ਪੁਲਿਸ ਵੱਲੋਂ ਚੋਰ ਦੀ ਭਾਲ ਕੀਤੀ ਜਾ ਰਹੀ ਹੈ।