ਗੜ੍ਹਸ਼ੰਕਰ ਵਿਖੇ ਵਾਪਰਿਆ ਸੜਕ ਹਾਦਸਾ, ਢਾਬੇ 'ਤੇ ਪਲਟਿਆ ਰੇਤ ਨਾਲ ਓਵਰਲੋਡ ਟਿੱਪਰ - TIPPER OVERTURNED

By ETV Bharat Punjabi Team

Published : Aug 25, 2024, 1:29 PM IST

thumbnail
ਢਾਬੇ ਦੇ ਉੱਪਰ ਪਲਟਿਆ ਰੇਤ ਨਾਲ ਓਵਰਲੋਡ ਟਿੱਪਰ (ETV Bharat (ਪੱਤਰਕਾਰ, ਹੁਸ਼ਿਆਰਪੁਰ))

ਹੁਸ਼ਿਆਰਪੁਰ: ਬੀਤੀ ਰਾਤ ਗੜ੍ਹਸ਼ੰਕਰ ਨੰਗਲ ਪਿੰਡ ਸ਼ਾਹਪੁਰ ਦੇ ਨਜ਼ਦੀਕ ਇੱਕ ਢਾਬੇ ਦੇ ਉੱਪਰ ਰੇਤ ਨਾਲ ਭਰਿਆ ਟਿੱਪਰ ਪਲਟ ਗਿਆ। ਜਿਸਦੇ ਕਾਰਨ ਢਾਬਾ ਨੁਕਸਾਨਿਆ ਗਿਆ ਪ੍ਰੰਤੂ ਰਾਹਤ ਵਾਲੀ ਖਬਰ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਜਾਣਕਾਰੀ ਦਿੰਦੇ ਹੋਏ ਢਾਬੇ ਦੇ ਮਾਲਿਕ ਅਤੇ ਪਿੰਡ ਸ਼ਾਹਪੁਰ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਗੜ੍ਹਸ਼ੰਕਰ ਨੰਗਲ ਰੋਡ਼ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤੀ ਨਾਲ ਹਰ ਰੋਜ ਹਜਾਰਾਂ ਦੀ ਗਿਣਤੀ ਵਿੱਚ ਓਵਰਲੋਡ ਟਿੱਪਰ ਚਲਦੇ ਹਨ। ਜਿਸਦੇ ਕਾਰਨ ਕਈ ਲੋਕਾਂ ਦੀ ਕੀਮਤੀ ਜਾਨਾਂ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਢਾਬੇ ਤੇ ਮੌਜੂਦ ਸੀ ਤਾਂ ਇੱਕ ਓਵਰਲੋਡ ਟਿੱਪਰ ਕਸਬਾ ਝੁੱਗੀਆਂ ਤੋਂ ਗੜ੍ਹਸ਼ੰਕਰ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਉਨ੍ਹਾਂ ਦੇ ਢਾਬੇ ਦੇ ਕੋਲ ਪਹੁੰਚਿਆ ਤਾਂ ਇੱਕਦਮ ਪਲਟ ਗਿਆ। ਜਿਸਦੇ ਕਾਰਨ ਉਨ੍ਹਾਂ ਦੇ ਢਾਬੇ ਦੇ ਕੰਮ ਕਰਨ ਵਾਲਾ ਕਰਿੰਦਾ ਥੱਲੇ ਆ ਗਿਆ। ਜਿਸਨੂੰ ਮਸ਼ੱਕਤ ਨਾਲ ਬਾਹਰ ਕੱਢਿਆ ਅਤੇ ਢਾਬੇ ਦਾ ਵੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਉਪਰੰਤ ਢਾਬੇ ਤੇ ਕੰਮ ਕਰਨ ਵਾਲੇ ਬਾਕੀ ਕਰਿੰਦਿਆਂ ਵਿੱਚ ਵੀ ਹੁਣ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਓਵਰਲੋਡ ਟਿੱਪਰਾਂ ਦੇ ਉੱਪਰ ਸ਼ਿਕੰਜਾ ਕਸਿਆ ਜਾਵੇ ਤਾਂਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.