ਪੇਂਟਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ - Painter shot dead - PAINTER SHOT DEAD
🎬 Watch Now: Feature Video
Published : Jul 18, 2024, 8:38 AM IST
ਫਤਿਹਗੜ੍ਹ ਸਾਹਿਬ: ਸੋਸ਼ਲ ਮੀਡੀਆ 'ਤੇ ਮੰਡੀ ਗੋਬਿੰਦਗੜ੍ਹ ਦੇ ਨਾਂ ਨਾਲ ਇੱਕ ਵੀਡੀਓ ਵਾਇਰਲ ਹੋਈ ਰਹੀ ਹੈ। ਜਿਸ ਵਿੱਚ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਨੂੰ ਕੋਈ ਵਿਕਅਤੀ ਗੋਲੀਆਂ ਮਾਰਕੇ ਕਤਲ ਕਰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦਿੱਤਾ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਚੱਲ ਰਹੀ ਹੈ। ਜਿਸ ਵਿੱਚ ਇੱਕ ਪੇਂਟਰ ਨੂੰ ਕੋਈ ਵਿਅਕਤੀ ਗੋਲੀਆਂ ਮਾਰ ਕੇ ਕਤਲ ਕਰ ਦਿੰਦਾ ਹੈ ਜੋ ਕਿ ਮੰਡੀ ਗੋਬਿੰਦਗੜ੍ਹ ਦੀ ਦੱਸੀ ਜਾ ਰਹੀ ਸੀ, ਪਰ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਨਹੀਂ ਹੈ। ਪੁਲਿਸ ਇਸ ਦੇ ਪਿੱਛੇ ਦੇ ਤੱਥਾਂ ਦੀ ਜਾਂਚ ਕਰ ਰਹੀ ਹੈ, ਜਿਸ ਨੇ ਵੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਹੈ। ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।