ਸ੍ਰੀ ਫਤਹਿਗੜ੍ਹ ਸਾਹਿਬ 'ਚ ਵਿਆਹੁਤਾ ਔਰਤ ਨੇ ਕੀਤੀ ਖੁਦਕੁਸ਼ੀ, ਪਤੀ ਖ਼ਿਲਾਫ਼ ਮਾਮਲਾ ਦਰਜ - ਪਤੀ ਖ਼ਿਲਾਫ਼ ਮਾਮਲਾ ਦਰਜ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/03-02-2024/640-480-20654965-1037-20654965-1706926217357.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Feb 3, 2024, 7:46 AM IST
ਸ੍ਰੀ ਫਤਹਿਗੜ੍ਹ ਸਾਹਿਬ ਦੇ ਕਸਬਾ ਬਸੀ ਪਠਾਣਾਂ ਵਿਖੇ ਵਿਆਹੁਤਾ ਕੁੜੀ ਵੱਲੋਂ ਖੁਜਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕਾ ਦੀ ਪਹਿਚਾਣ ਊਸ਼ਾ ਰਾਣੀ ਦੇ ਤੌਰ ਉੱਤੇ ਹੋਈ ਹੈ। ਮਾਮਲੇ ਵਿੱਚ ਪੁਲਿਸ ਨੇ ਕਰਵਾਈ ਕਰਦੇ ਹੋਏ ਮ੍ਰਿਤਕਾ ਦੇ ਪਤੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਸੀ ਪਠਾਣਾਂ ਦੇ ਸਬ-ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਮੇਸ਼ਵਰ ਸਾਹਨੀ ਨੇ ਦੱਸਿਆ ਕਿ ਉਸਦੀ ਧੀ ਊਸ਼ਾ ਰਾਣੀ ਦਾ ਵਿਆਹ ਸੁਬੋਧ ਸਾਹਨੀ ਨਾਲ ਹੋਇਆ ਸੀ ਅਤੇ ਉਸਦਾ ਜਵਾਈ ਸੁਬੋਧ ਸਾਹਨੀ ਅਕਸਰ ਹੀ ਉਸਦੀ ਧੀ ਊਸ਼ਾ ਰਾਣੀ ਨਾਲ ਲੜਾਈ ਝਗੜਾ ਕਰਦਾ ਸੀ ਜਿਸ ਤੋਂ ਤੰਗ ਆ ਕੇ ਊਸ਼ਾ ਰਾਣੀ ਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਖੁਦਕੁਸ਼ੀ ਕਰ ਲਈ। ਸ਼ਿਕਾਇਤਰਕਤਾ ਦੇ ਬਿਆਨਾਂ 'ਤੇ ਸੁਬੋਧ ਸਾਹਨੀ ਵਿਰੁੱਧ ਮੁਕੱਦਮਾ ਦਰਜ ਕਰਕੇ ਬਸੀ ਪਠਾਣਾਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।