ਜ਼ਮੀਨੀ ਵਿਵਾਦ ਨੇ ਲਿਆ ਖੌਫ਼ਨਾਕ ਰੂਪ, ਚੱਲੀ ਗੋਲੀ, ਇੱਕ ਹੋਇਆ ਜਖ਼ਮੀ - land dispute - LAND DISPUTE
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/24-06-2024/640-480-21786407-thumbnail-16x9-pp.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jun 24, 2024, 8:09 PM IST
ਫਰੀਦਕੋਟ: ਜ਼ਿਲ੍ਹਾਂ ਫਰੀਦਕੋਟ ਦੇ ਪਿੰਡ ਝੋਕ ਸਰਕਾਰੀ 'ਚ ਦੇਰ ਸ਼ਾਮ ਜ਼ਮੀਨ ਦੇ ਚੱਲਦੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਦੀ ਬਾਂਹ ਉਤੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਪਿੰਡ ਝੋਕ ਸਰਕਾਰੀ ਦਾ ਸਰਬਜੀਤ ਸਿੰਘ, ਜੋ ਆਪਣੀ ਜ਼ਮੀਨ ਵਾਹ ਰਿਹਾ ਸੀ ਤਾਂ ਦੂਜੀ ਧਿਰ ਦੇ ਕੁੱਝ ਲੋਕ ਜਿਨ੍ਹਾਂ ਉਤੇ ਇਲਜ਼ਾਮ ਲੱਗਿਆ ਹੈ ਕਿ ਉਨ੍ਹਾਂ ਵੱਲੋਂ ਜ਼ਮੀਨ ਉਤੇ ਕਬਜ਼ਾ ਕਰਨ ਦੀ ਨੀਅਤ ਨਾਲ 6 ਤੋਂ 7 ਵਿਅਕਤੀ ਆਏ। ਜਿਨ੍ਹਾਂ ਵੱਲੋਂ ਸਰਬਜੀਤ ਨੂੰ ਪਹਿਲਾਂ ਵੰਗਾਰਿਆ ਅਤੇ ਬਾਅਦ 'ਚ ਸਰਬਜੀਤ ਅਤੇ ਉਸਦੇ ਸੀਰੀ ਉਤੇ ਫਾਇਰ ਕਰ ਦਿੱਤੇ, ਜਿਸ ਕਾਰਨ ਸਰਬਜੀਤ ਦੇ ਸੱਜੇ ਮੋਢੇ ਉਤੇ ਗੋਲੀ ਲੱਗ ਗਈ। ਜਦਕਿ ਉਸਦੇ ਸੀਰੀ ਨੇ ਭੱਜ ਕੇ ਆਪਣੀ ਜਾਨ ਬਚਾਈ। ਫਿਲਹਾਲ ਦੂਜੀ ਧਿਰ ਦੇ ਵੀ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ ਪਰ ਹਸਪਤਾਲ 'ਚ ਦੂਜੀ ਧਿਰ ਦਾ ਕੋਈ ਵੀ ਜਖ਼ਮੀ ਮੌਕੇ ਉਤੇ ਨਹੀਂ ਮਿਲਿਆ। ਪੁਲਿਸ ਵੱਲੋਂ ਹਸਪਤਾਲ ਪੁੱਜ ਜਖ਼ਮੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।