ਮਹਾਂ ਪੰਚਾਇਤ 'ਚ ਸ਼ਾਮਿਲ ਹੋਣ ਲਈ ਮੋਗਾ ਤੋਂ ਬੱਸਾਂ ਰਾਹੀਂ ਕੱਲ ਤੜਕਸਾਰ ਕਿਸਾਨਾਂ ਦਾ ਵੱਡਾ ਜੱਥਾ ਹੋਵੇਗਾ ਰਵਾਨਾ - Mahapanchayat
Published : Sep 15, 2024, 1:08 PM IST
ਮੋਗਾ: 15 ਸਤੰਬਰ ਨੂੰ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਵੱਲੋਂ ਹਰਿਆਣਾ ਦੇ ਉਚਾਣਾਂ ਵਿੱਚ ਹੋਣ ਵਾਲੀ ਮਹਾਪੰਚਾਇਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ ਵੱਲੋਂ ਵੱਡੇ ਮੋਗਾ ਕਾਫਲੇ ਦੇ ਰੂਪ ਵਿੱਚ ਜਾਣ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਹੀ ਲੜੀ ਤਹਿਤ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਵਿੱਚ ਵੀ ਜ਼ਿਲ੍ਹਾ ਪ੍ਰਧਾਨ ਵੱਲੋਂ ਕਿਸਾਨਾਂ ਨਾਲ ਭਰਮੀ ਇਕੱਤਰਤਾ ਕੀਤੀ ਗਈ। ਜਿਸ ਵਿੱਚ ਹਰਿਆਣਾ ਦੇ ਉਚਾਣਾ ਵਿੱਚ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਸਹਿਮਤੀ ਪ੍ਰਗਟ ਕੀਤੀ। ਇਸ ਮੌਕੇ ਲਵਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਹਮੇਸ਼ਾ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੇ ਫੈਸਲੇ ਲਏ ਹਨ। ਅਜਿਹੇ ਫੈਸਲੇ ਲੈ ਜੋ ਸਾਡੇ ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਨੂੰ ਵੱਡੀ ਢਾਹ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ 13 ਫਰਵਰੀ 2024 ਕਿਸਾਨ ਬਾਰਡਰਾਂ ਉੱਪਰ ਡਟੇ ਹੋਏ ਹਨ ਪਰ ਕੇਂਦਰ ਦੀ ਸਰਕਾਰ ਵਾਅਦਾ ਕਰਕੇ ਦੀ ਕੋਈ ਵੀ ਮੰਗ ਨਹੀਂ ਮੰਨ ਰਹੀ।