ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਅਜਨਾਲਾ ਦੇ ਸਰਪੰਚ ਸਣੇ ਦਰਜਨਾਂ ਲੋਕ ਆਪ 'ਚ ਹੋਏ ਸ਼ਾਮਿਲ - A big blow to the Congress party - A BIG BLOW TO THE CONGRESS PARTY
🎬 Watch Now: Feature Video
Published : Apr 16, 2024, 6:12 PM IST
ਅੰਮ੍ਰਿਤਰਸ : ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੋਂ ਵੱਡਾ ਬਲ ਮਿਲਿਆ ਹੈ ਜਿਥੇ ਕਾਂਗਰਸ ਦੇ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹਨ। ਹਲਕਾ ਅਜਨਾਲਾ ਅੰਦਰ ਚੰਗਾ ਅਸਰ ਰਸੂਕ ਰੱਖਣ ਵਾਲੇ ਲੋਕਾਂ ਵਿੱਚ ਪਿੰਡ ਦਾ ਵੱਡਾ ਨਾਮ, ਮੌਜੂਦਾ ਸਰਪੰਚ ਨਿਰਮਲ ਸਿੰਘ ਭਲਵਾਨ ਅਤੇ ਸਰਪੰਚ ਜਸਵੰਤ ਸਿੰਘ ਜੱਸ ਭਲਵਾਨ ਪਿੰਡ ਦੇ ਕੁਝ ਹੋਰ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਜਿਨਾਂ ਨੂੰ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਬੱਲ ਮਿਲਿਆ ਹੈ ਅਜਨਾਲ਼ਾ ਹਲਕੇ ਦੇ ਨਾਮੀ ਪਰਿਵਾਰ ਭਲਵਾਨ ਪਰਿਵਾਰ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ।