ਲੋਕਸਭਾ ਚੋਣਾਂ ਨੂੰ ਲੈਕੇ 3 ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨੇ ਕੀਤੀ ਬੈਠਕ - 3 states police officers
🎬 Watch Now: Feature Video
Published : Mar 6, 2024, 10:02 PM IST
ਪਠਾਨਕੋਟ ਵਿੱਚ ਲੋਕਸਭਾ ਚੋਣਾਂ ਨੂੰ ਲੈਕੇ ਸਿਆਸੀ ਗਲਿਆਰਿਆਂ 'ਚ ਗਰਮੀ ਵੇਖਣ ਨੂੰ ਮਿਲ ਰਹੀ ਹੈ । ਇਹਨਾਂ ਚੋਣਾਂ ਨੂੰ ਸੁਖਾਵੇਂ ਮਾਹੌਲ 'ਚ ਨੇਪਰੇ ਚਾੜਨ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਨਾਲ ਪੁਲਿਸ ਅਧਿਕਾਰੀ ਪੱਬਾਂ ਭਾਰ ਹਨ । ਪਠਾਨਕੋਟ ਦੇ ਮਾਧੋਪੁਰ ਵਿਖੇ ਜੰਮੂ ਕਸ਼ਮੀਰ, ਹਿਮਾਚਲ ਅਤੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਵਲੋਂ ਲੋਕਾਂ ਸਭਾ ਚੋਣਾਂ ਨੂੰ ਲੈਕੇ ਬੈਠਕ ਕੀਤੀ ਗਈ । ਬੈਠਕ 'ਚ ਚੋਣਾਂ ਦੌਰਾਨ ਆਉਣ ਵਾਲੀਆਂ ਪ੍ਰੇਸ਼ਾਨੀਆਂ 'ਤੇ ਮੰਥਨ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚੋਣਾਂ ਦੌਰਾਨ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਸ਼ਰਾਬ ਅਤੇ ਹੋਰਨਾਂ ਨਸ਼ੀਲੀਆਂ ਚੀਜਾਂ ਦੀ ਵਰਤੋਂ ਵਧ ਜਾਂਦੀ ਹੈ ਅਤੇ ਕੁਝ ਸ਼ਰਾਰਤੀ ਅਨਸਰ ਚੋਣਾਂ ਦੇ ਸੁਖਾਵੇਂ ਮਾਹੌਲ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ। ਇਸੇ ਦੇ ਚਲਦੇ ਅੱਜ 3 ਸੂਬਿਆਂ ਦੇ ਪੁਲਿਸ ਅਧਿਕਾਰੀਆਂ ਵਲੋਂ ਬੈਠਕ ਕੀਤੀ ਗਈ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ ।