ਹੈਦਰਾਬਾਦ: Xiaomi ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Panda ਡਿਜ਼ਾਈਨ ਵਾਲਾ Xiaomi 14 Civi ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਲਾਂਚ ਦੇ ਨਾਲ ਹੀ ਇਸ ਫੋਨ ਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਫੋਨ ਦੀ ਸੇਲ ਅੱਜ ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Xiaomi 14 Civi ਸਮਾਰਟਫੋਨ ਨੂੰ ਪਹਿਲਾ Cruise Blue, Match Green ਅਤੇ Shadow Black ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸ ਵਿੱਚ ਨਵਾਂ ਕਲਰ ਜੋੜਿਆ ਗਿਆ ਹੈ। ਫੋਨ ਦੀ ਸੇਲ ਵੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ।
Get ready to vibe with the #Xiaomi14CIVI Limited Edition #PandaDesign!
— Xiaomi India (@XiaomiIndia) July 29, 2024
Pop, energetic, calm, and trendy — this unique design brings all the vibes!
Unleash your style and colour your world.
Available at ₹45,999*. Sale goes live today at 2PM.
Get yours today:… pic.twitter.com/kJyuz3zzTf
Xiaomi 14 Civi Panda ਦੀ ਸੇਲ: ਭਾਰਤ 'ਚ Xiaomi 14 Civi Panda ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਫੋਨ ਨੂੰ ਤੁਸੀਂ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਕੰਪਨੀ ICICI ਬੈਂਕ ਕਾਰਡ 'ਤੇ 3,000 ਰੁਪਏ ਦਾ ਇੰਸਟੈਟ ਬੈਂਕ ਡਿਸਕਾਊਂਟ ਜਾਂ 3,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਦੇ ਰਹੀ ਹੈ। ਇਸ ਛੋਟ ਤੋਂ ਬਾਅਦ ਫੋਨ ਦੀ ਕੀਮਤ 45,999 ਰੁਪਏ ਹੋ ਜਾਵੇਗੀ। ਇਸ ਫੋਨ ਦੀ ਵਿਕਰੀ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ ਹੋ ਗਈ ਹੈ। Xiaomi 14 Civi Panda ਨੂੰ ਤੁਸੀਂ Mi.Com, Xiaomi ਰਿਟੇਲ ਅਤੇ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ ਅਤੇ ਇਸ ਫੋਨ ਦੇ ਹਾਟ ਪਿੰਕ ਕਲਰ ਨੂੰ ਫਲਿੱਪਕਾਰਟ ਅਤੇ Mi.Com ਰਾਹੀ ਵੇਚਿਆ ਜਾਵੇਗਾ।
Xiaomi 14 Civi Panda ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.55 ਇੰਚ ਦੀ 1.5K AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 240Hz ਟਚ ਸੈਪਲਿੰਗ ਦਰ, 3,000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਹ ਫੋਨ ਕਾਰਨਿੰਗ ਗੋਰਿਲਾ ਗਲਾਸ 2 ਪ੍ਰੋਟੈਕਸ਼ਨ ਦੇ ਨਾਲ ਆਉਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ OIS ਦੇ ਨਾਲ 50MP, 12MP ਅਲਟ੍ਰਾ ਵਾਈਡ ਸੈਂਸਰ ਅਤੇ 50MP ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 4,700mAh ਦੀ ਬੈਟਰੀ ਮਿਲਦੀ ਹੈ, ਜੋ ਕਿ 67ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Xiaomi 14 Civi Panda ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 12GB+512GB ਦੀ ਕੀਮਤ 48,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ Hot Pink, Aqua Blue ਅਤੇ Panda White Shades ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।