ਹੈਦਰਾਬਾਦ: ਐਪਲ ਦਾ WWDC 2024 ਇਵੈਂਟ ਬਹੁਤ ਖਾਸ ਹੋਣ ਵਾਲਾ ਹੈ। ਐਪਲ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਇਵੈਂਟ AI ਪਾਵਰਡ ਫੀਚਰਸ, ਸੌਫਟਵੇਅਰ ਅਪਡੇਟ, ਡਿਵੈਲਪਰਾਂ ਅਤੇ ਤਕਨੀਕੀ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਨਵੀਂ ਤਕਨਾਲੋਜੀ ਨੂੰ ਲੈ ਕੇ ਖਾਸ ਹੋਵੇਗਾ। WWDC 2024 ਇਵੈਂਟ 10 ਜੂਨ ਨੂੰ ਸ਼ੁਰੂ ਹੋ ਕੇ 14 ਜੂਨ ਤੱਕ ਚੱਲੇਗਾ। ਇਹ ਇਵੈਂਟ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਲਾਈਵ ਹੋਵੇਗਾ।
ਇਸ ਤਰ੍ਹਾਂ ਦੇਖ ਸਕੋਗੇ WWDC 2024 ਇਵੈਂਟ: WWDC 2024 ਇਵੈਂਟ ਨੂੰ ਤੁਸੀਂ ਐਪਲ ਦੀ ਵੈੱਬਸਾਈਟ ਤੋਂ ਲੈ ਕੇ ਐਪਲ ਡਿਵੈਲਪਰ ਐਪ, ਐਪਲ ਟੀਵੀ ਐਪ ਅਤੇ ਐਪਲ ਦੇ ਅਧਿਕਾਰਿਤ Youtube ਚੈਨਲ ਰਾਹੀ ਲਾਈਵ ਦੋਖ ਸਕੋਗੇ।
WWDC 2024 ਇਵੈਂਟ 'ਚ ਇਹ ਪ੍ਰੋਡਕਟ ਕੀਤੇ ਜਾ ਸਕਦੇ ਨੇ ਪੇਸ਼: ਇਸ ਸਾਲ ਦਾ WWDC 2024 ਇਵੈਂਟ AI ਤਕਨਾਲੋਜੀ ਨੂੰ ਲੈ ਕੇ ਖਾਸ ਹੋਣ ਵਾਲਾ ਹੈ। ਕੰਪਨੀ ਆਪਣੇ ਗ੍ਰਾਹਕਾਂ ਲਈ ਕੁਝ ਨਵੇਂ AI ਪਾਵਰਡ ਫੀਚਰਸ ਨੂੰ ਅਲੱਗ-ਅਲੱਗ ਸੌਫਟਵੇਅਰ ਪਲੇਟਫਾਰਮ ਲਈ ਪੇਸ਼ ਕਰ ਸਕਦੀ ਹੈ। ਇਸ 'ਚ Smarter Siri Integration, ਤਸਵੀਰ ਅਤੇ Speech Recognition ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਹ ਇਵੈਂਟ ਆਉਣ ਵਾਲੇ ਮੋਬਾਈਲ ਆਪਰੇਟਿੰਗ ਸਿਸਟਮ iOS 18 ਨੂੰ ਲੈ ਕੇ ਵੀ ਖਾਸ ਹੋ ਸਕਦਾ ਹੈ। ਆਈਫੋਨ ਦੇ ਨਾਲ-ਨਾਲ ਆਈਪੈਡ ਯੂਜ਼ਰਸ ਲਈ ਵੀ ਨਵੇਂ OS ਅਪਡੇਟ ਦੇ ਨਾਲ ਕੁਝ ਨਵੇਂ ਫੀਚਰਸ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਇਵੈਂਟ 'ਚ ਐਪਲ ਵਾਚ ਨੂੰ ਨਵਾਂ ਅਪਗ੍ਰੇਡ ਮਿਲ ਸਕਦਾ ਹੈ। WWDC ਇਵੈਂਟ 'ਚ WatchOS 11 ਨੂੰ ਲੈ ਕੇ ਐਲਾਨ ਕੀਤਾ ਜਾ ਸਕਦਾ ਹੈ। ਇਸ ਅਪਡੇਟ 'ਚ ਹੈਲਥ ਅਤੇ ਫਿੱਟਨੈੱਸ ਟ੍ਰੈਕਿੰਗ ਵਰਗੇ ਫੀਚਰਸ ਮਿਲ ਸਕਦੇ ਹਨ। ਐਪਲ ਡੈਸਕਟਾਪ OS ਦੇ ਅਗਲੇ ਵਰਜ਼ਨ ਨੂੰ ਲੈ ਕੇ ਵੀ ਐਲਾਨ ਕਰ ਸਕਦਾ ਹੈ। ਨਵਾਂ ਵਰਜ਼ਨ ਪ੍ਰਦਰਸ਼ਨ 'ਚ ਸੁਧਾਰ, ਸੁਰੱਖਿਆ ਅਪਡੇਟ ਅਤੇ ਮੈਕ ਯੂਜ਼ਰਸ ਲਈ ਨਵੇਂ ਫੀਚਰਸ ਨਾਲ ਲੈਂਸ ਹੋਵੇਗਾ। ਇਸ ਤੋਂ ਇਲਾਵਾ, ਕੰਪਨੀ ਵੱਲੋ ਇਸ ਇਵੈਂਟ 'ਚ ਹੋਰ ਵੀ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ।