ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਗ੍ਰਾਹਕਾਂ ਲਈ 'Similar Channels' ਨਾਮ ਦਾ ਇੱਕ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀ ਆਪਣੀ ਪਸੰਦ ਦੇ ਹਿਸਾਬ ਨਾਲ ਨਵੇਂ ਚੈਨਲਸ ਨੂੰ ਦੇਖ ਸਕੋਗੇ। ਹਾਲਾਂਕਿ, ਇਹ ਫੀਚਰ ਅਜੇ ਵਿਕਸਿਤ ਪੜਾਅ 'ਚ ਹੈ। ਇਸ ਫੀਚਰ ਨਾਲ ਤੁਹਾਨੂੰ ਇੱਕੋ ਵਰਗੇ ਚੈਨਲਸ ਨੂੰ ਫਾਲੋ ਕਰਨ 'ਚ ਮਦਦ ਮਿਲੇਗੀ।
WABetainfo ਨੇ ਦਿੱਤੀ 'Similar Channels' ਫੀਚਰ ਬਾਰੇ ਜਾਣਕਾਰੀ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetainfo ਨੇ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। WABetainfo ਨੇ ਦੱਸਿਆ ਹੈ ਕਿ ਜਲਦ ਹੀ ਯੂਜ਼ਰਸ ਨੂੰ ਇੱਕ 'Similar Channels' ਫੀਚਰ ਮਿਲ ਸਕਦਾ ਹੈ। ਰਿਪੋਰਟ ਅਨੁਸਾਰ, ਇਸ ਫੀਚਰ ਦੇ ਸੰਕੇਤ ਵਟਸਐਪ ਦੇ ਨਵੇਂ ਬੀਟਾ ਵਰਜ਼ਨ WhatsApp beta for Android 2.24.5.15 ਅਪਡੇਟ ਤੋਂ ਮਿਲੇ ਹਨ।
'Similar Channels' ਫੀਚਰ ਦੀ ਵਰਤੋ: ਰਿਪੋਰਟ 'ਚ ਮਿਲੀ ਜਾਣਕਾਰੀ ਅਨੁਸਾਰ, ਜਦੋ ਤੁਸੀਂ ਕਿਸੇ ਵੀ ਚੈਨਲ ਨੂੰ ਫਾਲੋ ਕਰੋਗੇ ਜਾਂ ਚੈਨਲ ਇੰਨਫੋ ਸੈਕਸ਼ਨ 'ਚ ਜਾਵੋਗੇ, ਤਾਂ ਉੱਥੇ ਹੀ ਤੁਹਾਨੂੰ 'Similar Channels' ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਮੌਜ਼ੂਦਾ ਚੈਨਲ ਦੀ ਸ਼੍ਰੈਣੀ ਵਾਲੇ ਕਈ ਚੈਨਲਸ ਨਜ਼ਰ ਆਉਣ ਲੱਗਣਗੇ ਅਤੇ ਉਨ੍ਹਾਂ ਚੈਨਲਾਂ ਨੂੰ ਤੁਸੀਂ ਫਾਲੋ ਕਰ ਸਕੋਗੇ। ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ।
'Similar Channels' ਫੀਚਰ ਦਾ ਫਾਇਦਾ: 'Similar Channels' ਫੀਚਰ ਨਾਲ ਯੂਜ਼ਰਸ ਨੂੰ ਫਾਇਦਾ ਵੀ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਜਦੋ ਯੂਜ਼ਰਸ ਆਪਣੀ ਪਸੰਦ ਦਾ ਕੋਈ ਚੈਨਲ ਫਾਲੋ ਕਰਨਗੇ, ਤਾਂ ਉਨ੍ਹਾਂ ਨੂੰ ਉਸ ਚੈਨਲ ਵਰਗੇ ਹੋਰ ਚੈਨਲਾਂ ਦੇ ਸੁਝਾਅ ਮਿਲ ਜਾਣਗੇ। ਇਸ ਤਰ੍ਹਾਂ ਤੁਸੀਂ ਵਟਸਐਪ 'ਤੇ ਆਪਣੀ ਪਸੰਦ ਦਾ ਕੰਟੈਟ ਦੇਖ ਸਕੋਗੇ।