ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਵਟਸਐਪ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਲਈ 'Private Mention' ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਖਾਸ ਵਿਅਕਤੀ ਨੂੰ ਆਪਣੇ ਸਟੇਟਸ 'ਚ ਪ੍ਰਾਈਵੇਟ ਮੈਂਸ਼ਨ ਕਰ ਸਕੋਗੇ। ਫਿਲਹਾਲ, ਕੰਪਨੀ ਅਜੇ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਹੈ।
WABetaInfo ਨੇ ਦਿੱਤੀ 'Private Mention' ਫੀਚਰ ਬਾਰੇ ਜਾਣਕਾਰੀ: ਵਟਸਐਪ ਦੇ 'Private Mention' ਫੀਚਰ ਬਾਰੇ ਜਾਣਕਾਰੀ WABetaInfo ਨੇ ਸ਼ੇਅਰ ਕੀਤੀ ਹੈ। ਇਸ ਰਿਪੋਰਟ ਅਨੁਸਾਰ, 'Private Mention' ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਸਟੇਟਸ ਅਪਡੇਟ 'ਚ ਕਿਸੇ ਖਾਸ ਕੰਟੈਕਟ ਨੂੰ ਟੈਗ ਕਰਨ ਦੀ ਆਗਿਆ ਮਿਲੇਗੀ। ਅਜਿਹਾ ਕਰਨ ਤੋਂ ਬਾਅਦ ਸਟੇਟਸ 'ਚ ਟੈਗ ਕੀਤੇ ਲੋਕਾਂ ਨੂੰ ਨੋਟੀਫਿਕੇਸ਼ਨ ਮਿਲ ਜਾਵੇਗਾ, ਜਿਵੇਂ ਕਿ ਇੰਸਟਾਗ੍ਰਾਮ 'ਤੇ ਹੁੰਦਾ ਹੈ। ਇਹ ਫੀਚਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਣਾਈ ਰੱਖੇਗਾ, ਕਿਉਕਿ ਇਹ ਸਟੇਟਸ ਸਿਰਫ਼ ਉਨ੍ਹਾਂ ਲੋਕਾਂ ਨੂੰ ਨਜ਼ਰ ਆਉਣਗੇ, ਜਿਨ੍ਹਾਂ ਨੂੰ ਤੁਸੀਂ ਦਿਖਾਉਣਾ ਚਾਹੁੰਦੇ ਹੋ।
'Private Mention' ਫੀਚਰ 'ਚ ਕੀ ਹੈ ਖਾਸ?: 'Private Mention' ਫੀਚਰ ਦੀ ਮਦਦ ਨਾਲ ਸਟੇਟਸ ਅਪਡੇਟ 'ਚ ਤੁਸੀਂ ਕਿਸੇ ਕੰਟੈਕਟ ਨੂੰ ਪ੍ਰਾਈਵੇਟ ਟੈਗ ਕਰ ਸਕਦੇ ਹੋ। ਇਸ ਨਾਲ ਤੁਸੀਂ ਆਪਣੀਆਂ ਖਾਸ ਯਾਦਾਂ ਨੂੰ ਕੁਝ ਲੋਕਾਂ ਦੇ ਨਾਲ ਸ਼ੇਅਰ ਕਰ ਸਕੋਗੇ। ਫਿਲਹਾਲ, ਇਹ ਫੀਚਰ ਕਦੋ ਆਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- ਵਟਸਐਪ ਯੂਜ਼ਰਸ ਲਈ ਆਇਆ ਚੈਟ ਫਿਲਟਰ ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Chat Filter Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Recently Online' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Recently Online Feature
- ਵਟਸਐਪ ਤੋਂ ਬਾਅਦ ਹੁਣ ਇੰਸਟਾਗ੍ਰਾਮ ਵੀ AI ਦੀ ਕਰ ਰਿਹਾ ਟੈਸਟਿੰਗ, ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ - Instagram Meta AI
ਚੈਟ ਫਿਲਟਰ ਫੀਚਰ: ਇਸ ਤੋਂ ਇਲਾਵਾ, ਵਟਸਐਪ ਨੇ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਚੈਟ ਫਿਲਟਰ ਫੀਚਰ ਨੂੰ ਵੀ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਨਾਲ ਯੂਜ਼ਰਸ ਨੂੰ ਤਰੁੰਤ ਮੈਸੇਜ ਸਰਚ ਕਰਨ 'ਚ ਮਦਦ ਮਿਲੇਗੀ। ਚੈਟ ਫਿਲਟਰ ਫੀਚਰ 'ਚ All, Unread ਅਤੇ Group ਵਰਗੇ ਆਪਸ਼ਨ ਦਿੱਤੇ ਗਏ ਹਨ। All ਫਿਲਟਰ ਸਾਰੀਆਂ ਚੈਟਾਂ ਨੂੰ ਡਿਸਪਲੇ ਕਰੇਗਾ, Unread ਉਨ੍ਹਾਂ ਮੈਸੇਜਾਂ ਨੂੰ ਦਿਖਾਵੇਗਾ, ਜਿਨ੍ਹਾਂ ਨੂੰ ਯੂਜ਼ਰਸ ਨੇ ਦੇਖਿਆ ਨਹੀਂ ਹੈ ਅਤੇ ਗਰੁੱਪ ਫਿਲਟਰ 'ਚ ਗਰੁੱਪ ਚੈਟਾਂ ਨੂੰ ਦੇਖਿਆ ਜਾ ਸਕੇਗਾ।