ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ 'ਚ ਗਰੁੱਪ ਚੈਟ ਇਵੈਂਟ ਫੀਚਰ ਪੇਸ਼ ਹੋਣ ਜਾ ਰਿਹਾ ਹੈ। ਕੰਪਨੀ ਇਸ ਫੀਚਰ ਨੂੰ ਸਾਰੇ IOS ਯੂਜ਼ਰਸ ਲਈ ਰੋਲਆਊਟ ਕਰ ਰਹੀ ਹੈ। ਦੱਸ ਦਈਏ ਕਿ ਇਹ ਫੀਚਰ ਪਹਿਲਾ ਕਮਿਊਨਿਟੀ ਚੈਟ ਲਈ ਆਉਦਾ ਸੀ। ਇਸ ਫੀਚਰ ਦੇ ਰੋਲਆਊਟ ਹੋਣ ਬਾਰੇ WABetaInfo ਨੇ ਆਪਣੇ X ਅਕਾਊਂਟ ਰਾਹੀ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੀਚਰ ਨੂੰ iOS 24.15.79 'ਚ ਦੇਖਿਆ ਗਿਆ ਹੈ।
📝 WhatsApp for iOS 24.15.79: what's new?
— WABetaInfo (@WABetaInfo) August 4, 2024
WhatsApp is widely rolling out a group chat events feature to everyone!https://t.co/Xuh8Tjpu21 pic.twitter.com/5iuZmEVlwI
ਗਰੁੱਪ 'ਚ ਇਵੈਂਟ ਨੂੰ ਕਰ ਸਕੇਗੇ ਕ੍ਰਿਏਟ: ਵਟਸਐਪ ਦਾ ਇਹ ਫੀਚਰ ਯੂਜ਼ਰਸ ਨੂੰ ਗਰੁੱਪ ਚੈਟਾਂ 'ਚ ਇਵੈਂਟ ਕ੍ਰਿਏਟ ਕਰਨ ਦੀ ਸੁਵਿਧਾ ਦਿੰਦਾ ਹੈ। ਇਸ 'ਚ ਯੂਜ਼ਰਸ ਨੂੰ ਨਾਮ, ਤਰੀਕ, ਡਿਸਕ੍ਰਿਪਸ਼ਨ, ਆਪਸ਼ਨਲ ਲੋਕੇਸ਼ਨ ਭਰਨ ਦੇ ਨਾਲ ਵਾਈਸ ਜਾਂ ਵੀਡੀਓ ਕਾਲ ਦੇ ਵਿਚਕਾਰ ਕਿਸੇ ਇੱਕ ਨੂੰ ਚੁਣਨ ਦਾ ਆਪਸ਼ਨ ਮਿਲੇਗਾ। ਇਸ ਫੀਚਰ ਦਾ ਇਸਤੇਮਾਲ ਕਰਕੇ ਯੂਜ਼ਰਸ ਗਰੁੱਪ 'ਚ ਇਵੈਂਟ ਨੂੰ ਕ੍ਰਿਏਟ ਕਰ ਸਕਣਗੇ। ਇਨਵਾਈਟ ਐਕਸੈਪਟ ਕਰਨ ਤੋਂ ਬਾਅਦ ਇਵੈਂਟ ਸ਼ੁਰੂ ਹੁੰਦੇ ਹੀ ਗਰੁੱਪ ਦੇ ਸਾਰੇ ਮੈਬਰਾਂ ਨੂੰ ਨੋਟੀਫਿਕੇਸ਼ਨ ਮਿਲ ਜਾਵੇਗਾ।
- ਵਟਸਐਪ ਨੇ ਰੋਲਆਊਟ ਕੀਤਾ 'Manage Stickers in Bulk' ਫੀਚਰ, ਇੱਕ ਵਾਰ 'ਚ ਸਟਿੱਕਰਾਂ ਨੂੰ ਡਿਲੀਟ ਅਤੇ ਮੂਵ ਕਰ ਸਕਣਗੇ ਯੂਜ਼ਰਸ - WhatsApp Manage Stickers in Bulk
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ AR ਫੀਚਰ, ਕਾਲਿੰਗ ਦਾ ਬਦਲੇਗਾ ਅੰਦਾਜ਼, ਸਕ੍ਰੀਨਸ਼ਾਰਟ ਵੀ ਆਇਆ ਸਾਹਮਣੇ - WhatsApp AR Feature
- ਵਟਸਐਪ ਯੂਜ਼ਰਸ ਲਈ ਆ ਰਿਹੈ ਸ਼ਾਨਦਾਰ ਫੀਚਰ, ਫੋਟੋ-ਵੀਡੀਓ ਸ਼ੇਅਰ ਕਰਨਾ ਹੋਵੇਗਾ ਆਸਾਨ, ਜਾਣੋ ਕਿਵੇਂ ਕਰੇਗਾ ਕੰਮ - WhatsApp Album Picker Feature
ਗਰੁੱਪ ਇਵੈਂਟ ਫੀਚਰ ਐਂਡ-ਟੂ-ਐਂਡ ਐਨਕ੍ਰਿਪਸ਼ਨ ਹੋਵੇਗਾ। ਐਂਡ-ਟੂ-ਐਂਡ ਐਨਕ੍ਰਿਪਸ਼ਨ ਇਹ ਪੁਸ਼ਟੀ ਕਰਦਾ ਹੈ ਕਿ ਇਵੈਂਟ ਅਤੇ ਉਸ 'ਚ ਹੋਈ ਗੱਲਬਾਤ ਨੂੰ ਸਿਰਫ਼ ਗਰੁੱਪ ਦੇ ਮੈਬਰ ਹੀ ਐਕਸੈਸ ਕਰ ਸਕਦੇ ਹਨ। ਇਹ ਫੀਚਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਕੇ ਲਿਆਂਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਹਰ ਯੂਜ਼ਰਸ ਨੂੰ ਇਹ ਫੀਚਰ ਮਿਲ ਜਾਵੇਗਾ।