ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਫਾਈਲ ਸ਼ੇਅਰਿੰਗ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਨੂੰ ਐਂਡਰਾਈਡ ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ। ਟੈਸਟਿੰਗ ਤੋਂ ਬਾਅਦ ਇਸ ਫੀਚਰ ਨੂੰ ਆਉਣ ਵਾਲੇ ਸਮੇਂ 'ਚ ਸਾਰੇ ਯੂਜ਼ਰਸ ਲਈ ਲਾਈਵ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਲੋਕਾਂ ਨੂੰ ਫਾਈਲ ਟ੍ਰਾਂਸਫਰ ਕਰ ਸਕੋਗੇ। ਇਸ ਲਈ ਤੁਹਾਨੂੰ ਐਪ 'ਚ ਸ਼ੇਅਰ ਫਾਈਲਸ ਦਾ ਆਪਸ਼ਨ ਮਿਲੇਗਾ, ਜਿਸਦੇ ਅੰਦਰ 'People nearby' ਦਾ ਆਪਸ਼ਨ ਮਿਲੇਗਾ।
-
📝 WhatsApp beta for Android 2.24.2.20: what's new?
— WABetaInfo (@WABetaInfo) January 19, 2024 " class="align-text-top noRightClick twitterSection" data="
WhatsApp is working on a new file sharing feature with people nearby, and it will be available in a future update!https://t.co/F8gAHlowUf pic.twitter.com/mXtH6jNqKy
">📝 WhatsApp beta for Android 2.24.2.20: what's new?
— WABetaInfo (@WABetaInfo) January 19, 2024
WhatsApp is working on a new file sharing feature with people nearby, and it will be available in a future update!https://t.co/F8gAHlowUf pic.twitter.com/mXtH6jNqKy📝 WhatsApp beta for Android 2.24.2.20: what's new?
— WABetaInfo (@WABetaInfo) January 19, 2024
WhatsApp is working on a new file sharing feature with people nearby, and it will be available in a future update!https://t.co/F8gAHlowUf pic.twitter.com/mXtH6jNqKy
ਵਟਸਐਪ ਯੂਜ਼ਰਸ ਨੂੰ ਮਿਲੇਗਾ ਫਾਈਲ ਸ਼ੇਅਰਿੰਗ ਫੀਚਰ: ਫਾਈਲ ਟ੍ਰਾਂਸਫਰ ਕਰਨ ਲਈ ਯੂਜ਼ਰਸ ਨੂੰ 'People nearby' ਦੇ ਆਪਸ਼ਨ ਨੂੰ ਆਨ ਰੱਖਣਾ ਹੋਵੇਗਾ। ਫਾਈਲ ਚੁਣਨ ਤੋਂ ਬਾਅਦ ਸਾਹਮਣੇ ਵਾਲੇ ਯੂਜ਼ਰ ਦੇ ਮੋਬਾਈਲ 'ਚ ਇੱਕ ਬੇਨਤੀ ਆਵੇਗੀ, ਜੋ ਉਸਨੂੰ ਉਦੋ ਮਿਲੇਗੀ, ਜਦੋ ਉਹ ਆਪਣੇ ਫੋਨ ਨੂੰ ਸ਼ੇਕ ਕਰਨਗੇ। ਬੇਨਤੀ ਐਕਸੈਪਟ ਕਰਦੇ ਹੀ ਫਾਈਲ ਟ੍ਰਾਂਸਫਰ ਹੋਣ ਲੱਗੇਗੀ। ਫਿਲਹਾਲ, ਇਹ ਫੀਚਰ ਬੀਟਾ ਸਟੇਜ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੁਹਾਨੂੰ ਫਾਈਲ ਟ੍ਰਾਂਸਫਰ ਕਰਦੇ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਕਿ ਇਹ ਫੀਚਰ ਅਜੇ ਟੈਸਟਿੰਗ 'ਚ ਹੈ।
ਇਸ ਸਮੱਸਿਆ ਨੂੰ ਖਤਮ ਕਰਨ ਲਈ ਪੇਸ਼ ਕੀਤਾ ਜਾਵੇਗਾ ਫਾਈਲ ਸ਼ੇਅਰਿੰਗ ਫੀਚਰ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਵਰਤਮਾਨ ਸਮੇਂ 'ਚ ਯੂਜ਼ਰਸ ਨੂੰ 2GB ਤੱਕ ਦੀ ਫਾਈਲ ਚੈਟ ਰਾਹੀ ਟ੍ਰਾਂਸਫਰ ਕਰਨ ਦੀ ਸੁਵਿਧਾ ਦਿੰਦਾ ਹੈ। ਹਾਲਾਂਕਿ, ਇਸ ਲਈ ਹਾਈ ਸਪੀਡ ਡੇਟਾ ਦੀ ਲੋੜ ਹੁੰਦੀ ਹੈ। ਡੇਟਾ ਹੌਲੀ ਚਲਣ ਕਰਕੇ ਫਾਈਲ ਵੀ ਹੌਲੀ-ਹੌਲੀ ਟ੍ਰਾਂਸਫਰ ਹੁੰਦੀ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਕੰਪਨੀ ਨਵਾਂ ਆਪਸ਼ਨ ਲੈ ਕੇ ਆਉਣ ਵਾਲੀ ਹੈ। ਨਵੇਂ ਫਾਈਲ ਸ਼ੇਅਰਿੰਗ ਫੀਚਰ ਦੇ ਤਹਿਤ ਭੇਜੀ ਗਈ ਫਾਈਲ ਐਂਡ-ਟੂ-ਐਂਡ ਐਨਕ੍ਰਿਪਟੇਡ ਹੋਵੇਗੀ ਅਤੇ ਤੁਹਾਡੇ ਤੋਂ ਇਲਾਵਾ, ਇਸਨੂੰ ਕੋਈ ਵੀ ਦੇਖ ਨਹੀਂ ਸਕੇਗਾ। ਜਿਨ੍ਹਾਂ ਲੋਕਾਂ ਦੇ ਨੰਬਰ ਤੁਹਾਡੇ ਫੋਨ 'ਚ ਸੇਵ ਨਹੀਂ ਹਨ, ਉਨ੍ਹਾਂ ਦੇ ਨਾਲ ਫਾਈਲ ਟ੍ਰਾਂਸਫ਼ਰ ਕਰਦੇ ਸਮੇਂ ਤੁਹਾਡਾ ਮੋਬਾਈਲ ਨੰਬਰ ਉਨ੍ਹਾਂ ਨੂੰ ਨਹੀਂ ਦਿਖੇਗਾ।
ਵਟਸਐਪ 'Ownership' ਫੀਚਰ: ਇਸ ਤੋਂ ਇਲਾਵਾ, ਕੰਪਨੀ ਆਪਣੇ ਯੂਜ਼ਰਸ ਲਈ 'Ownership' ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਵਟਸਐਪ ਚੈਨਲ ਦਾ ਮਾਲਿਕ ਕਿਸੇ ਹੋਰ ਨੂੰ ਬਣਾ ਸਕਦੇ ਹਨ। ਇਸ ਫੀਚਰ ਨੂੰ ਪਹਿਲਾ ਐਂਡਰਾਈਡ ਯੂਜ਼ਰਸ ਲਈ ਵਟਸਐਪ ਚੈਨਲ 'ਚ ਪੇਸ਼ ਕੀਤਾ ਜਾਵੇਗਾ।