ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਚੈਟ ਟ੍ਰਾਂਸਫਰ ਫੀਚਰ 'ਤੇ ਕੰਮ ਕਰ ਰਹੀ ਹੈ। ਵਟਸਐਪ ਨੇ ਆਪਣੀ ਐਪ 'ਚ ਇੱਕ ਨਵਾਂ ਆਪਸ਼ਨ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਸ ਆਪਸ਼ਨ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਗੂਗਲ ਡਰਾਈਵ ਦੀ ਲੋੜ ਨਹੀਂ ਪਵੇਗੀ ਅਤੇ ਤੁਸੀਂ QR ਕੋਡ ਰਾਹੀ ਆਪਣੀ ਚੈਟ ਹਿਸਟਰੀ ਨੂੰ ਇੱਕ ਡਿਵਾਈਸ ਤੋਂ ਦੂਜੀ ਡਿਵਾਈਸ 'ਚ ਆਸਾਨੀ ਨਾਲ ਟ੍ਰਾਂਸਫਰ ਕਰ ਸਕੋਗੇ। ਇਹ ਆਪਸ਼ਨ ਫਿਲਹਾਲ ਐਂਡਰਾਈਡ ਬੀਟਾ ਯੂਜ਼ਰਸ ਲਈ ਉਪਲਬਧ ਹੈ ਅਤੇ ਜਲਦ ਹੀ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।
QR ਕੋਡ ਦੀ ਮਦਦ ਨਾਲ ਕਰੋ ਚੈਟ ਹਿਸਟਰੀ ਟ੍ਰਾਂਸਫਰ: QR ਕੋਡ ਦਾ ਇਸਤੇਮਾਲ ਕਰਕੇ ਚੈਟ ਹਿਸਟਰੀ ਟ੍ਰਾਂਸਫਰ ਕਰਨ ਲਈ ਤੁਹਾਨੂੰ ਪੁਰਾਣੇ ਡਿਵਾਈਸ 'ਤੇ ਵਟਸਐਪ ਓਪਨ ਕਰਨਾ ਪਵੇਗਾ ਅਤੇ ਫਿਰ Chats-Chat History-Import 'ਤੇ ਜਾਣਾ ਹੋਵੇਗਾ। ਹੁਣ ਪੁਰਾਣੇ ਡਿਵਾਈਸ 'ਤੇ ਨਜ਼ਰ ਆ ਰਹੇ QR ਕੋਡ ਨੂੰ ਸਕੈਨ ਕਰੋ ਅਤੇ ਚੈਟ ਹਿਸਟਰੀ ਟ੍ਰਾਂਸਫਰ ਹੋ ਜਾਵੇਗੀ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਚੈਟ ਟ੍ਰਾਂਸਫਰ ਫੀਚਰ: ਜਿਹੜੇ ਯੂਜ਼ਰਸ ਗੂਗਲ ਡਰਾਈਵ ਦੀ ਵਰਤੋ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਲਈ ਚੈਟ ਟ੍ਰਾਂਸਫਰ ਫੀਚਰ ਫਾਇਦੇਮੰਦ ਹੋ ਸਕਦਾ ਹੈ। ਇਸਦੇ ਨਾਲ ਹੀ, ਜਿਹੜੇ ਲੋਕਾਂ ਦਾ ਇੰਟਰਨੈੱਟ ਹੌਲੀ ਹੈ, ਉਨ੍ਹਾਂ ਲਈ ਵੀ ਇਹ ਫੀਚਰ ਕੰਮ ਦਾ ਹੋ ਸਕਦਾ ਹੈ। ਇੰਟਰਨੈੱਟ ਕੰਨੈਕਸ਼ਨ ਹੌਲੀ ਹੋਣ 'ਤੇ ਵੀ ਇਹ ਫੀਚਰ ਗੂਗਲ ਡਰਾਈਵ ਦੇ ਮੁਕਾਬਲੇ ਤੇਜ਼ੀ ਨਾਲ ਕੰਮ ਕਰੇਗਾ। ਦੱਸ ਦਈਏ ਕਿ ਇਸ ਫੀਚਰ ਦੀ ਮਦਦ ਨਾਲ ਚੈਟ ਨੂੰ ਟ੍ਰਾਂਸਫਰ ਕਰਨਾ ਜ਼ਿਆਦਾ ਸੁਰੱਖਿਅਤ ਹੈ।
- ਫੋਟੋ ਅਤੇ ਵੀਡੀਓ ਸ਼ੇਅਰਿੰਗ ਲਈ ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਕੁਆਲਿਟੀ ਨੂੰ ਲੈ ਕੇ ਚਿੰਤਾ ਕਰਨ ਦੀ ਨਹੀਂ ਲੋੜ - WhatsApp New Feature
- ਐਪਲ ਨੇ ਬੰਦ ਕੀਤੀ ਆਪਣੀ ਇਹ ਸੁਵਿਧਾ, ਇੱਕ ਸਾਲ ਪਹਿਲਾ ਹੀ ਹੋਈ ਸੀ ਲਾਂਚ - Apple to Close Pay Later Feature
- ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਯੂਜ਼ਰਸ ਨੂੰ ਦਿੱਤੀ ਖੁਸ਼ਖਬਰੀ! ਇਸ ਮੋਬਾਈਲ ਐਪ ਨੂੰ ਭਾਰਤ 'ਚ ਕੀਤਾ ਲਾਂਚ - Google Launches Gemini App
ਇਸ ਤਰ੍ਹਾਂ ਕਰੋ ਚੈਟਾਂ ਨੂੰ ਟ੍ਰਾਂਸਫਰ: ਚੈਟਾਂ ਨੂੰ ਟ੍ਰਾਂਸਫਰ ਕਰਨ ਲਈ ਸਭ ਤੋਂ ਪਹਿਲਾ ਪੁਰਾਣੇ ਡਿਵਾਈਸ 'ਤੇ ਵਟਸਐਪ ਨੂੰ ਖੋਲ੍ਹੋ ਅਤੇ ਫਿਰ Chats-Chat Backup 'ਤੇ ਜਾਓ। ਇਸ ਤੋਂ ਬਾਅਦ Move to iOS or Android ਆਪਸ਼ਨ ਨੂੰ ਚੁਣੋ। ਫਿਰ ਨਵੇਂ ਡਿਵਾਈਸ 'ਤੇ ਵਟਸਐਪ ਨੂੰ ਖੋਲ੍ਹੋ ਅਤੇ Chats-Chat History-Import 'ਤੇ ਜਾਓ ਅਤੇ ਪੁਰਾਣੇ ਡਿਵਾਈਸ 'ਤੇ ਨਜ਼ਰ ਆ ਰਹੇ QR ਕੋਡ ਨੂੰ ਸਕੈਨ ਕਰੋ। ਇਸ ਤੋਂ ਬਾਅਦ ਚੈਟ ਹਿਸਟੀ ਟ੍ਰਾਂਸਫਰ ਹੋ ਜਾਵੇਗੀ।