ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਆਪਣੇ ਗ੍ਰਾਹਕਾਂ ਲਈ ਚੈਟ ਫਿਲਟਰ ਫੀਚਰ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
WABetaInfo ਨੇ ਦਿੱਤੀ ਚੈਟ ਫਿਲਟਰ ਫੀਚਰ ਬਾਰੇ ਜਾਣਕਾਰੀ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਚੈਟ ਫਿਲਟਰ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਦੇ ਦੱਸਿਆ ਹੈ ਕਿ ਐਡਰਾਈਡ ਬੀਟਾ ਟੈਸਟਰਾਂ ਲਈ ਚੈਟ ਨੂੰ ਫਿਲਟਰ ਕਰਨ ਦਾ ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਇਹ ਫੀਚਰ ਐਪ ਦੇ ਅਪਡੇਟ ਵਰਜ਼ਨ 2.24.6.16 'ਚ ਉਪਲਬਧ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਟਸਐਪ ਚੈਟ ਫਿਲਟਰ ਦੀ ਇੱਕ ਲਾਈਨ ਪੇਸ਼ ਕਰੇਗਾ, ਜੋ ਚੈਟ ਲਿਸਟ ਦੇ ਸਭ ਤੋਂ ਉੱਪਰ ਦਿਖਾਈ ਦੇਵੇਗੀ। ਇਸ 'ਚ ਤੁਹਾਨੂੰ ਸਿਰਫ਼ ਉਹ ਖਾਸ ਚੈਟਾਂ ਦਿਖਾਈ ਦੇਣਗੀਆਂ, ਜਿਨ੍ਹਾਂ ਨੂੰ ਫਿਲਟਰ ਕੀਤਾ ਜਾਵੇਗਾ।
ਚੈਟ ਫਿਲਟਰ ਫੀਚਰ 'ਚ ਮਿਲਣਗੇ ਦੋ ਆਪਸ਼ਨ: ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੈਟ ਫਿਲਟਰ ਫੀਚਰ 'ਚ ਤੁਹਾਨੂੰ ਦੋ ਫਿਲਟਰਾਂ ਦੀ ਆਪਸ਼ਨ ਮਿਲੇਗੀ। ਇਸ 'ਚ Unread ਅਤੇ ਗਰੁੱਪ ਮੈਸੇਜ ਫਿਲਟਰ ਦੇ ਆਪਸ਼ਨ ਸ਼ਾਮਲ ਹਨ। ਚੈਟ ਫਿਲਟਰ ਫੀਚਰ ਯੂਜ਼ਰਸ ਨੂੰ ਉਨ੍ਹਾਂ ਫਿਲਟਰਾਂ ਦੇ ਆਧਾਰ 'ਤੇ ਆਪਣੀ ਗੱਲਬਾਤ ਦੀ ਵੰਡ ਕਰਨ 'ਚ ਮਦਦ ਕਰੇਗਾ, ਜਿਨ੍ਹਾਂ ਨੂੰ ਉਹ ਜ਼ਿਆਦਾ ਸਰਚ ਕਰਕੇ ਲੱਭਣਾ ਨਹੀਂ ਚਾਹੁੰਦੇ ਹਨ।
ਵਟਸਐਪ 'ਚ ਤਿੰਨ ਤੋਂ ਜ਼ਿਆਦਾ ਚੈਟਾਂ ਨੂੰ ਕਰ ਸਕੋਗੇ ਪਿੰਨ: ਇਸ ਤੋਂ ਇਲਾਵਾ, ਵਟਸਐਪ ਆਪਣੇ ਗ੍ਰਾਹਕਾਂ ਲਈ ਚੈਟਾਂ ਨੂੰ ਪਿੰਨ ਕਰਨ ਦਾ ਫੀਚਰ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਤਿੰਨ ਤੋਂ ਜ਼ਿਆਦਾ ਵਟਸਐਪ ਚੈਟਾਂ ਨੂੰ ਪਿੰਨ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਵਟਸਐਪ 'ਚ ਸਿਰਫ਼ ਤਿੰਨ ਚੈਟਾਂ ਹੀ ਪਿੰਨ ਕੀਤੀਆ ਜਾ ਸਕਦੀਆਂ ਹਨ, ਪਰ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਜ਼ਿਆਦਾ ਚੈਟਾਂ ਨੂੰ ਪਿੰਨ ਕਰ ਸਕੋਗੇ। ਫਿਲਹਾਲ, ਇਹ ਫੀਚਰ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ।