ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ-ਨਵੇਂ ਅਪਡੇਟਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਸਟੇਟਸ ਅਪਡੇਟ ਲਈ ਨਵਾਂ ਫੀਚਰ ਰੋਲਆਊਟ ਕਰ ਰਹੀ ਹੈ। ਇਸ ਅਪਡੇਟ ਦੇ ਆਉਣ ਤੋਂ ਬਾਅਦ ਸਟੇਟਸ 'ਚ ਇੱਕ ਮਿੰਟ ਦੀ ਆਡੀਓ ਅਤੇ ਵੀਡੀਓ ਨੂੰ ਯੂਜ਼ਰਸ ਸ਼ੇਅਰ ਕਰ ਸਕਣਗੇ। ਕੰਪਨੀ ਨੇ ਸਟੇਟਸ ਅਪਡੇਟ ਦੀ ਲੁੱਕ 'ਚ ਵੱਡਾ ਬਦਲਾਅ ਕਰ ਦਿੱਤਾ ਹੈ। ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਅਨੁਸਾਰ, ਵਟਸਐਪ ਸਟੇਟਸ ਅਪਡੇਟ 'ਚ 'Redesigned Preview' ਫੀਚਰ ਰੋਲਆਊਟ ਕਰ ਰਿਹਾ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਨਵੇਂ ਫੀਚਰ ਨੂੰ ਦੇਖ ਸਕਦੇ ਹੋ।
📝 WhatsApp beta for Android 2.24.14.2: what's new?
— WABetaInfo (@WABetaInfo) June 24, 2024
WhatsApp is rolling out a redesigned preview feature for status updates, and it’s available to some beta testers!
Some users might experiment with this feature by installing the previous update.https://t.co/uazJJYX6tV pic.twitter.com/SNpGge1yTg
ਵਟਸਐਪ 'Redesigned Preview' ਫੀਚਰ: ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਸਕ੍ਰੀਨ ਦੇ ਸੱਜੇ ਪਾਸੇ ਇੱਕ ਥੰਬਨੇਲ ਨਜ਼ਰ ਆ ਰਿਹਾ ਹੈ। ਇਸ ਥੰਬਨੇਲ ਰਾਹੀ ਯੂਜ਼ਰਸ ਸਟੇਟਸ ਅਪਡੇਟ 'ਚ ਨਵੇਂ ਫੀਚਰ ਨੂੰ ਚੈੱਕ ਕਰ ਸਕਦੇ ਹਨ। ਵਟਸਐਪ ਚੈਨਲ ਫੀਚਰ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਨਵੇਂ ਅਪਡੇਟ 'ਚ ਟ੍ਰੇ ਨੂੰ ਖਾਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਯੂਜ਼ਰਸ ਨੂੰ ਅਪਡੇਟ ਟੈਬ ਦਾ Horizontal ਲੇਆਊਟ ਦੇਖਣ ਨੂੰ ਮਿਲੇਗਾ, ਜਦਕਿ ਚੈਨਲ ਨੂੰ ਫਾਲੋ ਨਾ ਕਰਨ ਵਾਲੇ ਯੂਜ਼ਰਸ ਨੂੰ ਸਟੇਟਸ ਅਪਡੇਟ ਦਾ Vertical ਲੁੱਕ ਦੇਖਣ ਨੂੰ ਮਿਲੇਗਾ। ਇਸ ਨਾਲ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋਵੇਗਾ।
- ਵਟਸਐਪ ਨੇ ਪੇਸ਼ ਕੀਤਾ 'Lottie' ਫੀਚਰ, ਹੁਣ ਸਟਿੱਕਰ ਬਣਾਉਣਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Lottie Feature
- ਵਟਸਐਪ ਯੂਜ਼ਰਸ ਲਈ ਆ ਰਿਹੈ ਨਵਾਂ ਫੀਚਰ, ਹੁਣ ਗਰੁੱਪ ਚੈਟਾਂ ਨੂੰ ਕੀਤਾ ਜਾ ਸਕੇਗਾ ਹਾਈਡ - WhatsApp New Feature
- ਵਟਸਐਪ 'ਚ ਜਲਦ ਮਿਲੇਗਾ 'In App Dialer' ਫੀਚਰ, ਐਪ ਰਾਹੀ ਨੰਬਰ ਡਾਇਲ ਕਰ ਸਕਣਗੇ ਯੂਜ਼ਰਸ - WhatsApp In App Dialer Feature
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'Redesigned Preview' ਫੀਚਰ: ਵਟਸਐਪ ਦੇ ਇਸ ਨਵੇਂ ਅਪਡੇਟ ਦੇ ਆਉਣ ਨਾਲ ਯੂਜ਼ਰਸ ਨੂੰ ਪ੍ਰੋਫਾਈਲ ਫੋਟੋ ਦੇ ਨਾਲ ਇੱਕ ਥੰਬਨੇਲ ਵੀ ਨਜ਼ਰ ਆਵੇਗਾ। ਇਸ ਨਵੇਂ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.14.2 'ਚ ਦੇਖਿਆ ਗਿਆ ਹੈ। ਫਿਲਹਾਲ, ਇਸ ਫੀਚਰ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਇਸਨੂੰ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।