ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਏ-ਦਿਨ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ ਨੇ ਕਸਟਮ ਲਿਸਟ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਰਾਹੀ ਤੁਹਾਨੂੰ ਕੁਝ ਨੰਬਰਾਂ ਅਤੇ ਗਰੁੱਪਾਂ ਨੂੰ ਅਲੱਗ ਕਰਨ 'ਚ ਆਸਾਨੀ ਹੋਵੇਗੀ। ਦੱਸ ਦੇਈਏ ਕਿ ਇਹ ਫੀਚਰ ਪਿਛਲੇ ਮਹੀਨੇ ਚੈਟ ਫਿਲਟਰਾਂ ਦੇ ਵਿਸਤਾਰ ਵਜੋਂ ਪੇਸ਼ ਕੀਤਾ ਗਿਆ ਸੀ।
ਹੁਣ ਤੁਸੀਂ ਵਟਸਐਪ ਚੈਟ ਫਿਲਟਰਾਂ ਅੱਗੇ ਇੱਕ ਨਵਾਂ '+' ਆਈਕਨ ਦੇਖ ਸਕਦੇ ਹੋ, ਜਿਸ 'ਚ ਸਾਰੇ ਅਣਪੜ੍ਹੇ, ਮਨਪਸੰਦ ਅਤੇ ਗਰੁੱਪ ਸ਼ਾਮਲ ਹੋਣਗੇ। ਇਹ ਆਈਕਨ ਤੁਹਾਨੂੰ ਜੀਵਨ ਦੇ ਵੱਖ-ਵੱਖ ਖੇਤਰਾਂ, ਜਿਵੇਂ ਕਿ ਕੰਮ, ਗੁਆਂਢੀ, ਪਰਿਵਾਰ, ਸਕੂਲੀ ਦੋਸਤਾਂ ਅਤੇ ਹੋਰਾਂ ਕਨੈਕਸ਼ਨਾਂ ਦਾ ਪ੍ਰਬੰਧਨ ਕਰਨ ਲਈ ਆਪਣੀ ਖੁਦ ਦੀ ਕਸਟਮ ਫਿਲਟਰ ਸੂਚੀ ਬਣਾਉਣ ਦੀ ਆਗਿਆ ਦੇਵੇਗਾ।
ਵਟਸਐਪ 'ਤੇ ਕਸਟਮ ਸੂਚੀ ਕਿਵੇਂ ਬਣਾਈਏ?
ਵਟਸਐਪ 'ਤੇ ਕਸਟਮ ਸੂਚੀ ਬਣਾਉਣ ਲਈ ਤੁਹਾਨੂੰ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਨੀ ਪਵੇਗੀ:-
- ਚੈਟ ਫਿਲਟਰ ਦੇਖਣ ਲਈ ਚੈਟ ਸੂਚੀ ਨੂੰ ਹੇਠਾਂ ਖਿੱਚੋ।
- ਡਿਫੌਲਟ ਸੂਚੀਆਂ ਦੇ ਅੰਤ ਵਿੱਚ ਨਵੇਂ '+' ਬਟਨ ਨੂੰ ਟੈਪ ਕਰੋ।
- ਸੂਚੀ ਨੂੰ ਨਾਮ ਦਿਓ ਅਤੇ ਉਹ ਨੰਬਰ ਅਤੇ ਗਰੁੱਪ ਚੁਣੋ ਜੋ ਤੁਸੀਂ ਚਾਹੁੰਦੇ ਹੋ।
- ਵਟਸਐਪ 'ਤੇ ਇੱਕ ਕਸਟਮ ਸੂਚੀ ਨੂੰ ਐਡਿਟ ਕਰਨ ਲਈ ਤੁਹਾਨੂੰ ਫਿਲਟਰ ਨੂੰ ਦਬਾ ਕੇ ਰੱਖਣ ਦੀ ਲੋੜ ਹੈ ਅਤੇ ਸੂਚੀ ਦਾ ਨਾਮ ਬਦਲਣ ਜਾਂ ਮੈਂਬਰਾਂ ਦਾ ਪ੍ਰਬੰਧਨ ਕਰਨ ਲਈ 'ਐਡਿਟ' ਵਿਕਲਪ ਨੂੰ ਚੁਣੋ। ਤੁਸੀਂ ਆਪਣੀਆਂ ਕਸਟਮ ਸੂਚੀਆਂ ਨੂੰ ਖੱਬੇ ਪਾਸੇ ਲਿਜਾ ਸਕਦੇ ਹੋ ਅਤੇ ਉਨ੍ਹਾਂ ਨੂੰ 'ALL' ਮੈਸੇਜਾਂ ਦੇ ਅੱਗੇ ਰੱਖ ਸਕਦੇ ਹੋ।
ਕਸਟਮ ਸੂਚੀ ਤੁਹਾਨੂੰ ਤੁਹਾਡੇ ਕੰਮ ਅਤੇ ਨਿੱਜੀ ਜੀਵਨ ਨੂੰ ਵੱਖ ਕਰਨ ਦਿੰਦੀਆਂ ਹਨ ਅਤੇ ਗਰੁੱਪਾਂ ਜਾਂ ਨੰਬਰਾਂ ਦੇ ਇੱਕ ਖਾਸ ਸਮੂਹ ਤੱਕ ਆਸਾਨ ਪਹੁੰਚ ਪ੍ਰਦਾਨ ਕਰਦੀਆਂ ਹਨ। WhatsApp ਨੇ ਚੈਟ ਫਿਲਟਰਾਂ ਨੂੰ ਕਸਟਮ ਸੂਚੀਆਂ ਵਿੱਚ ਬਦਲਣ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਕਿਹਾ ਹੈ ਕਿ ਯੂਜ਼ਰਸ ਹੁਣ ਮਹੱਤਵਪੂਰਨ ਚੈਟਾਂ 'ਤੇ ਬਿਹਤਰ ਫੋਕਸ ਕਰਨ ਲਈ ਪਰਿਵਾਰ, ਕੰਮ ਜਾਂ ਆਂਢ-ਗੁਆਂਢ ਲਈ ਕਸਟਮ ਸੂਚੀਆਂ ਦੇ ਨਾਲ ਚੈਟਾਂ ਨੂੰ ਸ਼੍ਰੇਣੀਬੱਧ ਕਰ ਸਕਦੇ ਹਨ। ਕੰਪਨੀ ਨੇ ਚੈਟ ਫਿਲਟਰਾਂ 'ਤੇ ਸਕਾਰਾਤਮਕ ਫੀਡਬੈਕ ਪ੍ਰਾਪਤ ਕੀਤਾ ਹੈ ਅਤੇ ਯੂਜ਼ਰਸ ਲਈ ਅਰਥਪੂਰਨ ਗੱਲਬਾਤ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਨ ਦੀ ਯੋਜਨਾ ਹੈ।"
ਇਹ ਵੀ ਪੜ੍ਹੋ:-