ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਬਦਲਾਅ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਟਸਐਪ 'ਚ ਨਵੇਂ ਫੀਚਰਸ ਪੇਸ਼ ਕਰ ਰਹੀ ਹੈ। ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਨੇ ਵਟਸਐਪ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ ਜਲਦ ਹੀ ਯੂਜ਼ਰਸ ਨੂੰ ਦੂਜੇ ਪਲੇਟਫਾਰਮਾਂ 'ਤੇ ਵੀ ਮੈਸੇਜ ਭੇਜਣ ਦਾ ਆਪਸ਼ਨ ਦੇਵੇਗਾ। ਤੁਸੀਂ ਵਟਸਐਪ ਦਾ ਇਸਤੇਮਾਲ ਕਰਕੇ ਟੈਲੀਗ੍ਰਾਮ ਅਤੇ ਸਿਗਨਲ ਵਰਗੇ ਐਪਾਂ 'ਤੇ ਮੈਸੇਜ ਭੇਜ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਐਪਾਂ ਨੂੰ ਇਸ ਫੀਚਰ ਦਾ ਸਪੋਰਟ ਮਿਲੇਗਾ, ਉਨ੍ਹਾਂ ਦੇ ਨਾਮਾਂ ਬਾਰੇ ਅਜੇ ਕੰਪਨੀ ਵੱਲੋ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਸ ਤਰ੍ਹਾਂ ਕੰਮ ਕਰੇਗਾ ਵਟਸਐਪ ਦਾ ਨਵਾਂ ਫੀਚਰ: WABetaInfo ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ ਇੱਕ ਨਵਾਂ ਅਪਡੇਟ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਅਪਡੇਟ ਨੂੰ 2.24.6.2 ਵਰਜ਼ਨ ਦੇ ਰੂਪ 'ਚ ਚਿੰਨ੍ਹਿਤ ਕੀਤਾ ਜਾਵੇਗਾ। ਇਹ ਅਪਡੇਟ ਥਰਡ-ਪਾਰਟੀ ਚੈਟਾਂ ਨੂੰ ਮੈਨੇਜ ਕਰਨ ਲਈ ਡਿਜ਼ਾਈਨ ਕੀਤੇ ਗਏ ਆਉਣ ਵਾਲੇ ਫੀਚਰ ਦਾ ਸੰਕੇਤ ਦਿੰਦਾ ਹੈ। ਵਟਸਐਪ ਨੇ ਪਹਿਲਾ ਐਂਡਰਾਈਡ ਲਈ ਬੀਟਾ ਵਰਜ਼ਨ 2.24.5.18 'ਚ Chat Interoperability ਫੀਚਰ 'ਤੇ ਕੰਮ ਕਰਨ ਦਾ ਐਲਾਨ ਕੀਤਾ ਸੀ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰੋਫਾਈਲ ਨਾਮ ਅਤੇ ਫੋਟੋ ਥਰਡ-ਪਾਰਟੀ ਚੈਟ ਲਈ ਉਪਲਬਧ ਨਹੀਂ ਹੈ। ਵਟਸਐਪ ਚੈਟ ਨਾਲ ਜੁੜੇ ਥਰਡ-ਪਾਰਟੀ ਐਪ ਦੇ ਨਾਮ ਨਾਲ ਡਿਫੌਲਟ ਪ੍ਰੋਫਾਈਲ ਫੋਟੋ ਦਿਖਾਉਣ ਦੀ ਯੋਜਨਾ ਬਣਾ ਰਿਹਾ ਹੈ।
ਵਟਸਐਪ ਦੇ ਇਸ ਫੀਚਰ ਰਾਹੀ ਨਹੀਂ ਹੋਣਗੇ ਇਹ ਕੰਮ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਦੇ ਅੰਦਰ ਥਰਡ-ਪਾਰਟੀ ਚੈਟ ਦੇ ਨਾਲ ਕੁਝ ਲਿਮਿਟ ਹੋਵੇਗੀ। ਜਿਵੇਂ ਕਿ ਥਰਡ-ਪਾਰਟੀ ਐਪ ਨਾਲ ਜੁੜੀ ਗਰੁੱਪ ਚੈਟ ਸਪੋਰਟਡ ਨਹੀਂ ਹੋਵੇਗੀ ਅਤੇ ਇਨ੍ਹਾਂ ਐਪਾਂ ਰਾਹੀ ਕਾਲ ਕਰਨਾ ਵੀ ਸੰਭਵ ਨਹੀਂ ਹੋਵੇਗਾ। ਸ਼ੁਰੂਆਤ 'ਚ ਥਰਡ-ਪਾਰਟੀ ਚੈਟ ਸਿਰਫ਼ ਟੈਕਸਟ ਮੈਸੇਜਾਂ ਤੱਕ ਹੀ ਸੀਮਿਤ ਹੋ ਸਕਦੀ ਹੈ, ਪਰ ਭਵਿੱਖ ਦੇ ਅਪਡੇਟ ਇਹਨਾਂ ਸਮਰੱਥਾਵਾਂ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ, ਯੂਜ਼ਰਸ ਨੂੰ ਇੰਟਰਓਪਰੇਬਿਲਟੀ ਸੇਵਾ ਨੂੰ ਮੈਨੂਅਲੀ ਐਕਟੀਵੇਟ ਕਰਨਾ ਹੋਵੇਗਾ, ਕਿਉਂਕਿ ਇਹ ਫੀਚਰ ਵਿਕਲਪਿਕ ਹੋਵੇਗਾ।