ਹੈਦਰਾਬਾਦ: Vivo ਆਪਣੇ ਗ੍ਰਾਹਕਾਂ ਲਈ ਅੱਜ Vivo T3x 5G ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਫੋਨ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਲਾਂਚ ਤੋਂ ਪਹਿਲਾ ਫਲਿੱਪਕਾਰਟ ਦੀ ਮਾਈਕ੍ਰੋਸਾਈਟ 'ਤੇ ਲਾਈਵ ਕਰ ਦਿੱਤਾ ਗਿਆ ਹੈ, ਜਿੱਥੇ Vivo T3x 5G ਸਮਾਰਟਫੋਨ ਦੇ Celestial Green ਅਤੇ Crimson Bliss ਕਲਰ, ਡਿਜ਼ਾਈਨ ਅਤੇ ਕੁਝ ਫੀਚਰਸ ਬਾਰੇ ਜਾਣਕਾਰੀ ਮਿਲੀ ਹੈ। ਇਸ ਫੋਨ ਨੂੰ ਅੱਜ ਦੁਪਹਿਰ 12 ਵਜੇ ਲਾਂਚ ਕਰ ਦਿੱਤਾ ਜਾਵੇਗਾ।
Vivo T3x 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ 15,000 ਰੁਪਏ ਤੋਂ ਘੱਟ ਹੋ ਸਕਦੀ ਹੈ। ਇਸ ਗੱਲ ਦੀ ਪੁਸ਼ਟੀ ਕੰਪਨੀ ਨੇ ਖੁਦ ਕੀਤੀ ਹੈ। ਇਸ ਫੋਨ ਨੂੰ Celestial Green ਅਤੇ Crimson Bliss ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।
Vivo T3x 5G ਸਮਾਰਟਫੋਨ ਅੱਜ ਹੋਵੇਗਾ ਲਾਂਚ: Vivo T3x 5G ਸਮਾਰਟਫੋਨ ਅੱਜ ਦੁਪਹਿਰ 12 ਵਜੇ ਲਾਂਚ ਕਰ ਦਿੱਤਾ ਜਾਵੇਗਾ। ਇਸ ਫੋਨ ਨੂੰ ਫਲਿੱਪਕਾਰਟ ਰਾਹੀ ਤੁਸੀਂ ਖਰੀਦ ਸਕੋਗੇ। ਇਸ ਫੋਨ ਦਾ ਡਿਜ਼ਾਈਨ ਦੇਖਣ ਨੂੰ ਕਾਫ਼ੀ ਪ੍ਰੀਮੀਅਮ ਅਤੇ ਸਟਾਈਲਿਸ਼ ਲੱਗਦਾ ਹੈ।
Vivo T3x 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.72 ਇੰਚ ਦੀ FHD+ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 4GB+128GB, 6GB+128GB ਅਤੇ 8GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਸੈਕੰਡਰੀ ਸੈਂਸਰ ਮਿਲ ਸਕਦਾ ਹੈ ਅਤੇ ਸੈਲਫ਼ੀ ਲਈ ਫੋਨ 'ਚ 8MP ਦਾ ਸ਼ੂਟਰ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲੇਗੀ, ਜੋ ਕਿ 44ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।