ਹੈਦਰਾਬਾਦ: ਕੈਬ ਬੁੱਕਿੰਗ ਐਪ Uber ਨੇ ਭਾਰਤ 'ਚ 'Concurrent Ride' ਨਾਮ ਦਾ ਇੱਕ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇੱਕ ਵਾਰ 'ਚ ਤਿੰਨ ਰਾਈਡ ਬੁੱਕ ਕਰ ਸਕਦੇ ਹਨ। ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰਕੇ ਡਰਾਈਵਰ ਨੂੰ ਕੈਸ਼ ਜਾਂ ਫਿਰ ਐਪ ਰਾਹੀ ਭੁਗਤਾਨ ਕਰ ਸਕਣਗੇ। ਇਸ ਸੁਵਿਧਾ ਨੂੰ ਕਿਹੜੇ ਸ਼ਹਿਰਾਂ 'ਚ ਲਾਂਚ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
'Concurrent Ride' ਫੀਚਰ ਦੀ ਵਰਤੋ: ਇਸ ਫੀਚਰ ਰਾਹੀ ਜਦੋ ਯੂਜ਼ਰਸ ਰਾਈਡ ਬੁੱਕ ਕਰਨਗੇ, ਤਾਂ ਉਸ ਰਾਈਡ ਦੀ ਜਾਣਕਾਰੀ ਯੂਜ਼ਰਸ ਨੂੰ ਟੈਕਸਟ ਮਾਸੇਜ ਤੋਂ ਇਲਾਵਾ ਵਟਸਐਪ 'ਤੇ ਵੀ ਮਿਲੇਗੀ। ਰਾਈਡ ਡਿਟੇਲ 'ਚ ਡਰਾਈਵਰ ਦਾ ਨਾਮ ਅਤੇ ਫੋਰ-ਡਿਜਿਟ ਪਿੰਨ ਦਿੱਤਾ ਜਾਵੇਗਾ। ਇਸ ਪਿੰਨ ਨੂੰ ਡਰਾਈਵਰ ਦੇ ਨਾਲ ਸ਼ੇਅਰ ਕਰਨ ਤੋਂ ਬਾਅਦ ਰਾਈਡ ਸ਼ੁਰੂ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਕਈ ਦੇਸ਼ਾਂ 'ਚ ਪਹਿਲਾ ਤੋਂ ਹੀ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਿਆਂਦਾ ਗਿਆ ਹੈ।
- Realme ਨੇ ਭਾਰਤੀ ਗ੍ਰਾਹਕਾਂ ਲਈ ਲਾਂਚ ਕੀਤੀ ਸਮਾਰਟਵਾਚ ਅਤੇ ਏਅਰਬਡਸ, ਕੀਮਤ 5 ਹਜ਼ਾਰ ਰੁਪਏ ਤੋਂ ਵੀ ਘੱਟ - Realme Watch S2 Realme Buds T310
- Realme 13 Pro 5G ਸੀਰੀਜ਼ ਲਾਂਚ, ਜਾਣੋ ਕੀਮਤ ਅਤੇ ਫੀਚਰਸ ਬਾਰੇ ਪੂਰੀ ਜਾਣਕਾਰੀ - Realme 13 Pro 5G Series Launch
- POCO M6 Plus ਸਮਾਰਟਫੋਨ ਦੀ ਇਸ ਦਿਨ ਹੋ ਰਹੀ ਭਾਰਤ 'ਚ ਐਂਟਰੀ, ਕੀਮਤ 15 ਹਜ਼ਾਰ ਰੁਪਏ ਤੋਂ ਘੱਟ - POCO M6 Plus Launch Date
Uber ਐਪ OLA ਨੂੰ ਦੇਵੇਗੀ ਟੱਕਰ: Uber ਦੇ ਨਵੇਂ ਫੀਚਰ ਕਰਕੇ OLA ਨੂੰ ਟੱਕਰ ਮਿਲੇਗੀ, ਕਿਉਕਿ ਜਿੱਥੇ Uber 'ਚ ਯੂਜ਼ਰਸ ਇੱਕ ਵਾਰ 'ਚ ਤਿੰਨ ਰਾਈਡ ਬੁੱਕ ਕਰ ਸਕਣਗੇ, ਉੱਥੇ ਹੀ OLA 'ਤ ਯੂਜ਼ਰਸ ਇੱਕ ਵਾਰ 'ਚ ਸਿਰਫ਼ ਦੋ ਰਾਈਡ ਹੀ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ, OLA ਯੂਜ਼ਰਸ ਨੂੰ ਸਿੰਗਲ ਭੁਗਤਾਨ 'ਤੇ ਇੱਕ ਹੀ ਸਮੇਂ 'ਚ ਦੋ ਬੁੱਕਿੰਗ ਦਾ ਆਪਸ਼ਨ ਨਹੀਂ ਮਿਲਦਾ ਹੈ। ਦੋ ਬੁੱਕਿੰਗ ਕਰਨ ਲਈ ਅਲੱਗ-ਅਲੱਗ ਔਨਲਾਈਨ ਆਪਸ਼ਨ ਚੁਣਨਾ ਪੈਂਦਾ ਹੈ ਜਾਂ ਕੈਸ਼ ਦੇਣਾ ਪੈਂਦਾ ਹੈ।