ਹੈਦਰਾਬਾਦ: Truecaller ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਰਾਹੀ ਅਣਜਾਣ ਨੰਬਰਾਂ ਤੋਂ ਆਏ ਫੋਨਾਂ ਬਾਰੇ ਪਤਾ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਇਹ ਐਪ ਸਿਰਫ਼ ਮੋਬਾਈਲ 'ਚ ਇਸਤੇਮਾਲ ਹੋ ਰਹੀ ਸੀ, ਪਰ ਹੁਣ Truecaller ਨੇ ਭਾਰਤ 'ਚ ਐਂਡਰਾਈਡ ਯੂਜ਼ਰਸ ਲਈ ਵੈੱਬ ਵਰਜ਼ਨ ਨੂੰ ਲਾਂਚ ਕਰ ਦਿੱਤਾ ਹੈ। ਹੁਣ ਇਹ ਐਪ ਵੈੱਬ ਵਰਜ਼ਨ ਵਿੰਡੋ, ਪੀਸੀ ਅਤੇ ਮੈਕ 'ਤੇ ਵੀ ਕੰਮ ਕਰੇਗੀ।
Truecaller ਨੂੰ ਕੀਤਾ ਵੈੱਬ ਵਰਜ਼ਨ 'ਚ ਲਾਂਚ: Truecaller ਕਾਫ਼ੀ ਸਮੇਂ ਤੋਂ ਵੈੱਬਸਾਈਟ 'ਤੇ ਅਣਜਾਣ ਨੰਬਰਾਂ ਨੂੰ ਸਰਚ ਕਰਨ ਦੀ ਸੁਵਿਧਾ ਦੇ ਰਿਹਾ ਹੈ, ਪਰ ਇਹ ਸੁਵਿਧਾ ਸੀਮਿਤ ਗਿਣਤੀ ਦੇ ਨਾਲ ਆਉਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਯੂਜ਼ਰਸ Truecaller ਦੀ ਵੈੱਬਸਾਈਟ 'ਤੇ ਸੀਮਿਤ ਨੰਬਰਾਂ ਦੀ ਹੀ ਡਿਟੇਲ ਸਰਚ ਕਰ ਪਾਉਦੇ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ Truecaller ਦੇ ਨਵੇਂ ਵੈੱਬ ਵਰਜ਼ਨ ਰਾਹੀ ਯੂਜ਼ਰਸ ਜਿਨ੍ਹੇ ਚਾਹੇ ਉਨ੍ਹੇ ਹੀ ਨੰਬਰਾਂ ਨੂੰ ਸਰਚ ਕਰ ਸਕਣਗੇ। Truecaller ਦੇ ਵੈੱਬ ਵਰਜ਼ਨ 'ਚ ਯੂਜ਼ਰਸ ਨੂੰ ਡੈਸਕਟਾਪ 'ਤੇ ਆਉਣ ਵਾਲੀਆਂ ਕਾਲਾਂ ਅਤੇ ਮੈਸੇਜ ਵੀ ਦਿਖਾਈ ਦੇਣਗੇ। ਯੂਜ਼ਰਸ ਇਨ੍ਹਾਂ ਮੈਸੇਜਾਂ ਨੂੰ ਉਸ ਸਮੇਂ ਹੀ ਦੇਖ ਸਕਣਗੇ, ਜਦੋ ਉਨ੍ਹਾਂ ਦਾ ਫੋਨ ਕੋਲ੍ਹ ਨਹੀ ਹੋਵੇਗਾ। ਯੂਜ਼ਰਸ ਮੈਸੇਜ ਰਾਹੀ ਹੋਈ ਗੱਲਬਾਤ ਨੂੰ ਵੀ ਦੇਖ ਸਕਦੇ ਹਨ ਅਤੇ ਜਵਾਬ ਵੀ ਦੇ ਸਕਦੇ ਹਨ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ Truecaller ਦਾ ਵੈੱਬ ਵਰਜ਼ਨ: ਭਾਰਤ 'ਚ Truecaller ਦਾ ਵੈੱਬ ਵਰਜ਼ਨ ਸ਼ੁਰੂਆਤ 'ਚ ਸਿਰਫ਼ ਐਂਡਰਾਈਡ ਯੂਜ਼ਰਸ ਲਈ ਉਪਲਬਧ ਹੋਵੇਗਾ, ਪਰ ਬਾਅਦ 'ਚ ਇਸਨੂੰ IOS ਯੂਜ਼ਰਸ ਲਈ ਵੀ ਲਾਂਚ ਕੀਤਾ ਜਾਵੇਗਾ।
Truecaller ਦੇ ਵੈੱਬ ਵਰਜ਼ਨ ਦਾ ਇਸਤੇਮਾਲ:
- Truecaller ਦੇ ਵੈੱਬ ਵਰਜ਼ਨ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾ web.truecaller.com 'ਤੇ ਜਾਓ ਅਤੇ ਆਪਣੇ ਫ਼ੋਨ 'ਤੇ ਐਪ ਖੋਲ੍ਹੋ।
- ਫਿਰ ਮੈਸੇਜ 'ਤੇ ਜਾਓ ਅਤੇ ਥ੍ਰੀ-ਡੌਟ ਮੀਨੂ 'ਤੇ ਟੈਪ ਕਰੋ।
- ਇਸ ਤੋਂ ਬਾਅਦ Truecaller for Web 'ਤੇ ਕਲਿੱਕ ਕਰੋ ਅਤੇ ਲਿੰਕ ਡਿਵਾਈਸ ਚੁਣੋ।
- ਹੁਣ ਬ੍ਰਾਊਜ਼ਰ ਵਿੱਚ ਦਿਖਾਈ ਦੇਣ ਵਾਲੇ QR ਕੋਡ ਨਾਲ ਆਪਣੇ ਫ਼ੋਨ ਨੂੰ ਸਕੈਨ ਕਰੋ। ਇਸ ਤਰ੍ਹਾਂ ਵੈੱਬ 'ਚ ਵੀ Truecaller ਖੁੱਲ੍ਹ ਜਾਵੇਗਾ।
- ਹੁਣ ਵਟਸਐਪ ਵੀ ਕਰ ਰਿਹਾ AI 'ਤੇ ਕੰਮ, ਭਾਰਤ 'ਚ ਟੈਸਟਿੰਗ ਸ਼ੁਰੂ, ਇਸ ਤਰ੍ਹਾਂ ਕਰ ਸਕੋਗੇ AI ਨਾਲ ਚੈਟ ਸ਼ੁਰੂ - WhatsApp AI
- ਮੈਟਾ ਯੂਜ਼ਰਸ ਨੂੰ ਜਲਦ ਮਿਲੇਗਾ ਕਰਾਸ-ਪੋਸਟਿੰਗ ਦਾ ਵਿਕਲਪ, ਵਟਸਐਪ ਸਟੇਟਸ ਆਸਾਨੀ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਕਰ ਸਕੋਗੇ ਸ਼ੇਅਰ - WhatsApp cross posting Feature
- Realme Pad 2 ਦੀ ਲਾਂਚ ਡੇਟ ਆਈ ਸਾਹਮਣੇ, ਇਸ ਸੀਰੀਜ਼ ਦੇ ਨਾਲ ਕਰੇਗਾ ਭਾਰਤੀ ਬਾਜ਼ਾਰ 'ਚ ਡੈਬਿਊ - Realme Pad 2 Launch Date
ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ Truecaller ਨੂੰ ਡਿਫਾਲਟ SMS ਐਪ ਦੇ ਤੌਰ 'ਤੇ ਸੈੱਟ ਕਰਦੇ ਹੋ, ਤਾਂ ਐਪ ਦਾ ਵੈੱਬ ਵਰਜ਼ਨ ਯੂਜ਼ਰਸ ਨੂੰ SMS ਭੇਜਣ ਅਤੇ ਪ੍ਰਾਪਤ ਕਰਨ ਦੀ ਆਗਿਆ ਦੇਵੇਗਾ ਅਤੇ 100 MB ਤੱਕ ਦੀਆਂ ਫਾਈਲਾਂ ਨੂੰ ਅਟੈਚ ਕਰਨ ਦੀ ਵੀ ਆਗਿਆ ਦੇਵੇਗਾ। ਇਸ ਦੇ ਨਾਲ, ਤੁਸੀਂ ਇਨਕਮਿੰਗ ਕਾਲਾਂ ਲਈ ਰੀਅਲ-ਟਾਈਮ ਕਾਲ ਅਲਰਟ ਨੋਟੀਫਿਕੇਸ਼ਨ ਵੀ ਸੈੱਟ ਕਰ ਸਕਦੇ ਹੋ। ਵਟਸਐਪ ਅਤੇ ਟੈਲੀਗ੍ਰਾਮ ਦੀ ਤਰ੍ਹਾਂ ਯੂਜ਼ਰਸ Truecaller ਨੂੰ ਵੀ ਵੈੱਬ ਨਾਲੋ ਅਨਲਿੰਕ ਕਰ ਸਕਣਗੇ।