ਹੈਦਰਾਬਾਦ: ਗੂਗਲ ਟਾਪ ਤਕਨਾਲੋਜੀ ਕੰਪਨੀਆਂ 'ਚੋ ਇੱਕ ਹੈ। ਅੱਜ ਗੂਗਲ ਦਾ ਸਭ ਤੋਂ ਵੱਡਾ ਇਵੈਂਟ ਹੋਣ ਜਾ ਰਿਹਾ ਹੈ। ਇਸ ਇਵੈਂਟ ਦਾ ਨਾਮ Google I/O ਹੈ। ਇਸ ਇਵੈਂਟ 'ਚ ਕੰਪਨੀ ਕਈ ਵੱਡੇ ਅਪਡੇਟ ਲਿਆ ਸਕਦੀ ਹੈ, ਜਿਸਦਾ ਯੂਜ਼ਰਸ ਨੂੰ ਕਾਫ਼ੀ ਸਮੇਂ ਤੋਂ ਇੰਤਜ਼ਾਰ ਸੀ। ਅੱਜ ਤੁਹਾਡਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
Google I/O ਇਵੈਂਟ ਦਾ ਸਮੇਂ: ਇਸ ਇਵੈਂਟ ਦੀ ਸ਼ੁਰੂਆਤ ਕੰਪਨੀ ਦੇ ਸੀਈਓ ਦੇ ਭਾਸ਼ਨ ਨਾਲ ਅੱਜ ਰਾਤ 10:30 ਵਜੇ ਹੋਵੇਗੀ। ਇਸ ਇਵੈਂਟ 'ਚ ਗੂਗਲ ਐਂਡਰਾਈਡ, ਕ੍ਰੋਮ, ਗੂਗਲ ਅਸਿਸਟੈਂਟ ਅਤੇ AI ਨਾਲ ਜੁੜੇ ਅਪਡੇਟ ਮਿਲ ਸਕਦੇ ਹਨ। ਦੱਸ ਦਈਏ ਕਿ ਇਸ ਇਵੈਂਟ ਨੂੰ ਗੂਗਲ ਦੇ ਅਧਿਕਾਰਿਤ Youtube ਚੈਨਲ 'ਤੇ ਦੇਖਿਆ ਜਾ ਸਕੇਗਾ।
Google I/O ਇਵੈਂਟ ਦਾ ਨਾਮ ਕਿਵੇਂ ਰੱਖਿਆ?: ਗੂਗਲ ਦੇ ਇਸ ਸਾਲਾਨਾ ਇਵੈਂਟ ਦਾ ਨਾਮ Google I/O ਹੈ। ਗੂਗਲ ਨੇ ਆਪਣੇ ਬਲੌਗ ਪੋਸਟ 'ਚ ਦੱਸਿਆ ਹੈ ਕਿ ਇਹ ਨਾਮ ਬਹੁਤ ਖਾਸ ਹੈ। ਇਸ ਨਾਮ ਪਿੱਛੇ ਦੋ ਪਹਿਲੂ ਹਨ, ਜੋ ਪੁਸ਼ਟੀ ਕਰਦੇ ਹਨ ਕਿ ਇਹ ਇਵੈਂਟ ਖਾਸ ਹੈ। ਗੂਗਲ ਨੇ ਦੱਸਿਆ ਕਿ Google I/O ਇਵੈਂਟ ਦੇ ਨਾਮ ਦਾ ਮਤਬਲ ਇਨਪੁੱਟ/ਆਊਟਪੁੱਟ ਹੈ, ਜੋ ਕਿ ਇੱਕ ਬੁਨਿਆਦੀ ਕੰਪਿਊਟੇਸ਼ਨਲ ਸੰਕਲਪ ਹੈ। ਇਹ ਕੰਪਿਊਟਰ ਸਿਸਟਮ ਅਤੇ ਇਸਦੇ ਬਾਹਰੀ ਵਾਤਾਵਰਣ ਵਿਚਕਾਰ ਸਬੰਧ ਨੂੰ ਦਰਸਾਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਇਸ ਇਵੈਂਟ ਦੌਰਾਨ ਐਂਡਰਾਈਡ, ਕ੍ਰੋਮ, ਗੂਗਲ ਅਸਿਸਟੈਂਟ ਅਤੇ AI ਨੂੰ ਲੈ ਕੇ ਐਲਾਨ ਕੀਤਾ ਜਾ ਸਕਦਾ ਹੈ ਅਤੇ ਦੂਜੇ ਸੰਕਲਪ ਦੀ ਗੱਲ ਕਰੀਏ, ਤਾਂ Google I/O ਓਪਨ ਟੂ ਇਨੋਵੇਸ਼ਨ ਨੂੰ ਦਰਸਾਉਦਾ ਹੈ, ਜਿਸਨੂੰ ਡਿਵੈਲਪਰ ਕਮਿਊਨਿਟੀ ਨੂੰ ਧਿਆਨ ਵਿੱਚ ਰੱਖ ਕੇ ਬਿਹਤਰ ਅਤੇ ਟ੍ਰਾਂਸਪੈਰੇਂਟ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ।
Google I/O ਇਵੈਂਟ ਦੀ ਸ਼ੁਰੂਆਤ: ਇਸ ਇਵੈਂਟ ਦੀ ਸ਼ੁਰੂਆਤ 2007 ਤੋਂ ਪਹਿਲਾ ਹੋਈ ਸੀ, ਜਿਸਨੂੰ ਗੂਗਲ ਡਿਵੈਲਪਰ ਦਿਵਸ ਨਾਮ ਦਿੱਤਾ ਗਿਆ ਸੀ। ਇਸ ਇਵੈਂਟ ਨੂੰ ਸੈਨ ਜੋਸ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ 1,000 ਡਿਵੈਲਪਰਾਂ ਨੇ ਭਾਗ ਲਿਆ ਸੀ। ਜਦੋ ਗੂਗਲ ਨੇ ਨਾਲ ਡਿਵੈਲਪਰ ਜੁੜਦੇ ਗਏ, ਉਦੋ ਪ੍ਰੋਡਕਟਸ ਨੂੰ ਦਿਖਾਉਣ ਅਤੇ ਵੱਧ ਰਹੇ ਡਿਵੈਲਪਰਾਂ ਦੇ ਨਾਲ ਜੁੜਨ ਲਈ ਇਸ ਨੂੰ ਹੋਰ ਵੱਡੇ ਪੱਧਰ 'ਤੇ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸਨੂੰ ਗੂਗਲ I/O ਦਾ ਨਾਮ ਦਿੱਤਾ ਗਿਆ।