ਹੈਦਰਾਬਾਦ: TikTok ਨੇ ਆਪਣੀ ਨੀਤੀ ਨੂੰ ਅਪਡੇਟ ਕੀਤਾ ਹੈ। ਅੱਪਡੇਟ ਕਮਿਊਨਿਟੀ ਗਾਈਡਲਾਈਨਸ ਅਨੁਸਾਰ, TikTok 'ਤੇ ਹੁਣ ਭਾਰ ਘਟਾਉਣ ਨਾਲ ਜੁੜੇ ਕੰਟੈਟ ਬੰਦ ਕੀਤੇ ਜਾਣਗੇ। ਕੰਪਨੀ ਆਪਣੇ ਪਲੇਟਫਾਰਮ 'ਤੇ ਡਾਈਟ ਅਤੇ ਮੈਡੀਕੇਸ਼ਨ ਵਾਲੇ ਕੰਟੈਟਾਂ ਨੂੰ ਘਟਾਉਣਾ ਚਾਹੁੰਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ TikTok 'ਤੇ ਬੀਤੇ ਕੁਝ ਦਿਨਾਂ 'ਚ ਅਜਿਹੇ ਵੀਡੀਜ਼ ਦੀ ਗਿਣਤੀ ਕਾਫ਼ੀ ਵੱਧ ਰਹੀ ਹੈ ਅਤੇ ਯੂਜ਼ਰਸ ਇਸ ਬਾਰੇ ਹੋਰ ਜਾਣਕਾਰੀ ਪਾਉਣ ਲਈ TikTok ਦਾ ਜ਼ਿਆਦਾ ਇਸਤੇਮਾਲ ਕਰ ਰਹੇ ਹਨ।
17 ਮਈ ਤੋਂ ਇਸ ਕੰਟੈਟ 'ਤੇ ਲੱਗੇਗੀ ਪਾਬੰਧੀ: ਕੰਪਨੀ ਦੀ ਨਵੀਂ ਨੀਤੀ 17 ਮਈ ਤੋਂ ਲਾਗੂ ਹੋਵੇਗੀ। ਨਵੀਂ ਗਾਈਡਲਾਈਨਸ ਅਨੁਸਾਰ, ਕੰਪਨੀ ਭਾਰ ਘਟਾਉਣ ਵਾਲੇ ਪ੍ਰੋਡਕਟਾਂ ਦੀ ਮਾਰਕਟਿੰਗ ਨੂੰ ਆਪਣੇ ਪਲੇਟਫਾਰਮ 'ਤੇ ਬੰਦ ਕਰਨਾ ਚਾਹੁੰਦੀ ਹੈ। ਨਵੀਂ ਗਾਈਡਲਾਈਨਸ ਲਾਗੂ ਹੋਣ ਤੋਂ ਬਾਅਦ ਭਾਰ ਘਟਾਉਣ ਵਾਲੇ ਪ੍ਰੋਡਕਟਾਂ ਦੀ ਮਾਰਕਟਿੰਗ ਕਰਨ ਵਾਲੇ ਕੰਟੈਟਾਂ 'ਚ 17 ਮਈ ਤੋਂ ਬਾਅਦ 'before-and-after' ਵਰਗੀਆਂ ਤਸਵੀਰਾਂ ਅਤੇ ਵੀਡੀਓਜ਼ ਘੱਟ ਨਜ਼ਰ ਆਉਣਗੀਆਂ। ਇਸ 'ਚ ਉਨ੍ਹਾਂ ਕੰਟੈਟਾਂ ਨੂੰ ਵੀ ਬੈਨ ਕੀਤਾ ਜਾਵੇਗਾ, ਜਿਸ 'ਚ ਭਾਰ ਘਟਾਉਣ ਵਾਲੀਆਂ ਦਵਾਈਆਂ ਅਤੇ ਭਾਰ ਕੰਟਰੋਲ ਕਰਨ ਲਈ ਹੋਰ ਖਤਰਨਾਕ ਤਰੀਕਿਆਂ ਬਾਰੇ ਦੱਸਿਆ ਜਾਂਦਾ ਹੈ।
TikTok ਦੇ ਇਨ੍ਹਾਂ ਯੂਜ਼ਰਸ ਨੂੰ ਝਟਕਾ: ਕੰਪਨੀ ਦੇ ਇਸ ਫੈਸਲੇ ਤੋਂ ਉਨ੍ਹਾਂ ਕੰਟੈਟ ਕ੍ਰਿਏਟਰਸ ਨੂੰ ਵੱਡਾ ਝਟਕਾ ਲੱਗਿਆ ਹੈ, ਜੋ ਆਪਣੇ ਵੀਡੀਓਜ਼ 'ਚ ਸ਼ੂਗਰ ਅਤੇ ਮੋਟਾਪੇ ਨਾਲ ਜੁੜੀਆਂ ਜਾਣਕਾਰੀਆਂ ਸ਼ੇਅਰ ਕਰਦੇ ਸੀ। ਇਸ ਲਈ ਕੰਟੈਟ ਕ੍ਰਿਏਟਰਸ ਕੰਪਨੀ ਦੇ ਇਸ ਫੈਸਲੇ ਨੂੰ ਗਲਤ ਦੱਸ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਪਾਬੰਧੀ ਉਸ ਕਮਿਊਨਿਟੀ ਨੂੰ ਟਾਰਗੇਟ ਕਰਦੀ ਹੈ, ਜੋ ਇਸ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਵੀਡੀਓਜ਼ ਨੂੰ ਦੇਖਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਾਰ ਘਟਾਉਣ ਨਾਲ ਜੁੜੇ ਗਲਤ ਕੰਟੈਟ ਨੂੰ ਲੈ ਕੇ ਕੰਪਨੀ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਰਕੇ ਕੰਪਨੀ ਨੇ ਇਸ ਕੰਟੈਟ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਹੈ।