ETV Bharat / technology

ਇਸ ਮਹੀਨੇ ਲਾਂਚ ਹੋਣਗੇ ਇਹ ਸ਼ਾਨਦਾਰ ਫੀਚਰਸ ਵਾਲੇ 6 ਸਮਾਰਟਫੋਨ, ਜਾਣੋ ਲਾਂਚ ਡੇਟ

author img

By ETV Bharat Tech Team

Published : Mar 3, 2024, 11:04 AM IST

Smartphones to Launch in March 2024: ਮਾਰਚ ਮਹੀਨਾ ਸ਼ੁਰੂ ਹੋ ਚੁੱਕਾ ਹੈ। ਇਸ ਮਹੀਨੇ ਭਾਰਤ 'ਚ ਬਹੁਤ ਸਾਰੇ ਸਮਾਰਟਫੋਨ ਲਾਂਚ ਹੋਣ ਵਾਲੇ ਹਨ।

Smartphones to Launch in March 2024
Smartphones to Launch in March 2024

ਹੈਦਰਾਬਾਦ: ਸਮਾਰਟਫੋਨ ਕੰਪਨੀਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਕਈ ਨਵੇਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹਨ। ਮਾਰਚ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਮਹੀਨੇ ਕਈ ਨਵੇਂ ਸਮਾਰਟਫੋਨ ਭਾਰਤ 'ਚ ਲਾਂਚ ਹੋਣ ਵਾਲੇ ਹਨ। ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦਾ ਪਲੈਨ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਸ਼ਾਨਦਾਰ ਮੌਕਾ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਭਾਰਤ 'ਚ ਲਾਂਚ ਹੋਣ ਵਾਲੇ ਫੋਨਾਂ 'ਚ Nothing Phone 2a, Realme 12 Plus, Xiaomi 14, Vivo V30 ਸੀਰੀਜ਼, Lava Blaze Curve 5G ਅਤੇ IQOO Z9 ਸਮਾਰਟਫੋਨ ਸ਼ਾਮਲ ਹਨ।

ਮਾਰਚ ਮਹੀਨੇ ਲਾਂਚ ਹੋਣਗੇ ਕਈ ਸਮਾਰਟਫੋਨ:

Vivo V30 ਸੀਰੀਜ਼: Vivo ਆਪਣੇ ਗ੍ਰਾਹਕਾਂ ਲਈ Vivo V30 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ 7 ਮਾਰਚ ਨੂੰ ਭਾਰਤ 'ਚ ਲਾਂਚ ਕਰ ਦਿੱਤੀ ਜਾਵੇਗੀ। Vivo V30 ਸੀਰੀਜ਼ 'ਚ Vivo V30 ਅਤੇ Vivo V30 ਪ੍ਰੋ ਸਮਾਰਟਫੋਨ ਸ਼ਾਮਲ ਹਨ। Vivo V30 ਸਮਾਰਟਫੋਨ 'ਚ 6.78 ਇੰਚ ਦੀ ਸਕ੍ਰੀਨ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਸਮਾਰਟਫੋਨ 'ਚ 50MP+50MP ਦਾ ਬੈਕ ਕੈਮਰਾ ਮਿਲ ਸਕਦਾ ਹੈ। ਜੇਕਰ Vivo V30 ਪ੍ਰੋ ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.78 ਇੰਚ ਦੀ ਫੁੱਲ HD AMOLED ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 8200 SoC ਚਿਪਸੈੱਟ ਸਮੇਤ ਕਈ ਸਾਰੇ ਫੀਚਰਸ ਮਿਲਣ ਦੀ ਉਮੀਦ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP+50MP+50MP ਦਾ ਬੈਕ ਕੈਮਰਾ ਮਿਲ ਸਕਦਾ ਹੈ।

Realme 12 Plus: Realme ਆਪਣੇ ਗ੍ਰਾਹਕਾਂ ਲਈ Realme 12 Plus ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ 6 ਮਾਰਚ ਨੂੰ ਭਾਰਤੀ ਗ੍ਰਾਹਕਾਂ ਲਈ ਲਾਂਚ ਕੀਤਾ ਜਾ ਰਿਹਾ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme 12 Plus ਸਮਾਰਟਫੋਨ 'ਚ 6.67 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲ ਸਕਦੀ ਹੈ। Realme 12 Plus ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।

Nothing Phone 2a: ਮਾਰਚ ਮਹੀਨੇ Nothing ਕੰਪਨੀ Nothing Phone 2a ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ 5 ਮਾਰਚ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਕੰਪਨੀ ਨੇ Nothing Phone 2a ਸਮਾਰਟਫੋਨ ਦਾ ਇੱਕ ਟੀਜ਼ਰ ਵੀ ਸ਼ੇਅਰ ਕੀਤਾ ਹੈ। ਇਸ ਟੀਜ਼ਰ ਅਨੁਸਾਰ, Nothing Phone 2a ਸਮਾਰਟਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ ਫੋਨ ਦੇ ਬੈਕ 'ਚ ਗਿਲਫ਼ ਡਿਜ਼ਾਈਨ ਹੋਵੇਗਾ। Nothing Phone 2a ਸਮਾਰਟਫੋਨ ਨੂੰ ਵਾਈਟ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ, Nothing Phone 2a ਸਮਾਰਟਫੋਨ 'ਚ 6.7 ਇੰਚ ਦੀ ਫੁੱਲ HD+OLED ਡਿਸਪਲੇ ਮਿਲ ਸਕਦੀ ਹੈ ਅਤੇ ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7200 ਪ੍ਰੋ ਚਿਪਸੈੱਟ ਮਿਲ ਸਕਦੀ ਹੈ।

Xiaomi 14: Xiaomi ਆਪਣੇ ਭਾਰਤੀ ਗ੍ਰਾਹਕਾਂ ਲਈ Xiaomi 14 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਦਾ ਲੋਕ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਇਹ ਸਮਾਰਟਫੋਨ 7 ਮਾਰਚ ਨੂੰ ਲਾਂਚ ਕੀਤਾ ਜਾ ਰਿਹਾ ਹੈ। ਤੁਸੀਂ Xiaomi 14 ਸਮਾਰਟਫੋਨ ਨੂੰ ਐਮਾਜ਼ਾਨ ਰਾਹੀ ਖਰੀਦ ਸਕੋਗੇ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.36 ਇੰਚ ਦੀ 1.5K LTPO OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲ਼ਈ Xiaomi 14 ਸਮਾਰਟਫੋਨ 'ਚ 50MP+50MP+50MP ਦਾ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Xiaomi 14 ਸਮਾਰਟਫੋਨ 'ਚ 4,610mAh ਦੀ ਬੈਟਰੀ ਮਿਲੇਗੀ, ਜੋ ਕਿ 90ਵਾਟ ਦੀ ਫਾਟਸ ਚਾਰਜਿੰਗ ਅਤੇ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।

IQOO Z9: IQOO ਜਲਦ ਹੀ ਆਪਣੇ ਭਾਰਤੀ ਗ੍ਰਾਹਕਾਂ ਲਈ IQOO Z9 ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਸਮਾਰਟਫੋਨ 12 ਮਾਰਚ ਨੂੰ ਲਾਂਚ ਕਰ ਦਿੱਤਾ ਜਾਵੇਗਾ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 120Hz ਵਾਲੀ ਅਲਟ੍ਰਾ-ਬ੍ਰਾਈਟ AMOLED ਡਿਸਪਲੇ ਮਿਲੇਗੀ, ਜਿਸਦੀ ਪੀਕ ਬ੍ਰਾਈਟਨੈੱਸ 1800nits ਹੋਵੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ।

Lava Blaze Curve 5G: ਇਸ ਤੋਂ ਇਲਾਵਾ, Lava ਵੀ ਆਪਣੇ ਭਾਰਤੀ ਗ੍ਰਾਹਕਾਂ ਲਈ Lava Blaze Curve 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ 5 ਮਾਰਚ ਨੂੰ ਲਾਂਚ ਕੀਤਾ ਜਾ ਰਿਹਾ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਨੂੰ most Curve-O-lutionary AMOLED ਡਿਸਪਲੇ ਦੇ ਨਾਲ ਲਿਆਂਦਾ ਜਾ ਰਿਹਾ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲ ਸਕਦੀ ਹੈ। Lava Blaze Curve 5G ਸਮਾਰਟਫੋਨ 'ਚ LPDDR5 8GB ਰੈਮ ਅਤੇ UFS 3.1 256GB ਤੱਕ ਦੀ ਸਟੋਰੇਜ ਮਿਲ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.