ਹੈਦਰਾਬਾਦ: Xiaomi ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Xiaomi 14 Civi ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਸੇਲ ਦੌਰਾਨ ਤੁਸੀਂ Xiaomi 14 Civi ਸਮਾਰਟਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ।
Xiaomi 14 Civi ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Xiaomi 14 Civi ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 42,999 ਰੁਪਏ, ਜਦਕਿ 12GB+512GB ਦੀ ਕੀਮਤ 47,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਕਰੂਜ਼ ਬਲੂ, ਮੈਚਾ ਗ੍ਰੀਨ ਅਤੇ ਸ਼ੈਡੋ ਬਲੈਕ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
Xiaomi 14 Civi ਸਮਾਰਟਫੋਨ 'ਤੇ ਆਫ਼ਰਸ: ਸੇਲ ਦੌਰਾਨ ਇਸ ਫੋਨ 'ਤੇ ਕਈ ਆਫ਼ਰਸ ਦਿੱਤੇ ਜਾ ਰਹੇ ਹਨ। Xiaomi 14 Civi ਸਮਾਰਟਫੋਨ ਦੀ ਸੇਲ 12 ਵਜੇ ਸ਼ੁਰੂ ਹੋਈ ਸੀ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ, Mi.com, Mi Home ਸਟੋਰ ਅਤੇ Xiaomi ਦੇ ਰਿਟੇਲ ਪਾਰਟਨਰ ਦੇ ਰਾਹੀ ਖਰੀਦ ਸਕੋਗੇ। ਇਸ ਫੋਨ 'ਤੇ HDFC ਅਤੇ ICICI ਬੈਂਕ ਕਾਰਡ ਤੋਂ ਖਰੀਦਦਾਰੀ ਕਰਨ 'ਤੇ ਗ੍ਰਾਹਕਾਂ ਨੂੰ 3,000 ਰੁਪਏ ਦੀ ਛੋਟ ਦਿੱਤੀ ਜਾ ਰਹੀ। ਇਸ ਛੋਟ ਤੋਂ ਬਾਅਦ Xiaomi 14 Civi ਸਮਾਰਟਫੋਨ ਦੀ ਕੀਮਤ 39,999 ਰੁਪਏ ਰਹਿ ਜਾਵੇਗੀ। ਦੱਸ ਦਈਏ ਕਿ ਲਾਂਚ ਦੇ ਦਿਨ ਹੀ ਇਸ ਫੋਨ ਦੀ ਪ੍ਰੀ-ਬੁੱਕਿੰਗ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਪ੍ਰੀ-ਬੁੱਕਿੰਗ ਕਰਨ ਵਾਲੇ ਗ੍ਰਾਹਕਾਂ ਨੂੰ Redmi 3 Active ਫ੍ਰੀ ਮਿਲੇਗੀ। Xiaomi 14 Civi ਤਿੰਨ ਮਹੀਨਿਆਂ ਲਈ YouTube ਪ੍ਰੀਮੀਅਮ ਸਬਸਕ੍ਰਿਪਸ਼ਨ ਅਤੇ ਛੇ ਮਹੀਨਿਆਂ ਲਈ 100GB ਗੂਗਲ ਵਨ ਸਬਸਕ੍ਰਿਪਸ਼ਨ ਦੇ ਨਾਲ ਆਉਦਾ ਹੈ।
- ਬਹੁਤ ਜ਼ਿਆਦਾ ਆਉਂਦਾ ਹੈ ਬਿਜਲੀ ਦਾ ਬਿੱਲ, ਤਾਂ ਕੰਟਰੋਲ ਕਰਨ ਲਈ ਬਸ ਰੱਖ ਲਓ ਇਨ੍ਹਾਂ ਗੱਲ੍ਹਾਂ ਦਾ ਧਿਆਨ - Air Conditioner With a Fan
- Realme GT 6 ਸਮਾਰਟਫੋਨ ਅੱਜ ਹੋਵੇਗਾ ਭਾਰਤ 'ਚ ਲਾਂਚ, ਇੱਥੇ ਦੇਖੋ ਲਾਈਵ ਲਾਂਚ ਇਵੈਂਟ - Realme GT 6 Launch Date
- ਇੰਤਜ਼ਾਰ ਹੋਇਆ ਖਤਮ! OnePlus Nord CE4 Lite 5G ਸਮਾਰਟਫੋਨ ਦੀ ਲਾਂਚ ਡੇਟ ਅਤੇ ਲੁੱਕ ਆਈ ਸਾਹਮਣੇ - OnePlus Nord CE4 Lite Launch Date
Xiaomi 14 Civi ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.55 ਇੰਚ ਦੀ 1.5K ਕਰਵਡ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 3000nits ਪੀਕ ਬ੍ਰਾਈਟਨੈੱਸ, 240Hz ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਦੇ ਨਾਲ ਲਿਆਂਦੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰਾਗਨ 8s ਜੇਨ 3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਮਿਲਦਾ ਹੈ, ਜਿਸ 'ਚ 50MP ਦਾ ਟੈਲੀਫੋਟੋ, 12MP ਦਾ ਅਲਟ੍ਰਾਵਾਈਡ ਕੈਮਰਾ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਸ਼ਾਮਲ ਹੈ। ਇਸ ਫੋਨ 'ਚ 4,700mAh ਦੀ ਬੈਟਰੀ ਮਿਲਦੀ ਹੈ, ਜੋ ਕਿ 67ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।