ਹੈਦਰਾਬਾਦ: Realme P1 Pro ਦਾ Parrot Blue ਕਲਰ ਅੱਜ ਭਾਰਤ 'ਚ ਖਰੀਦਣ ਲਈ ਉਪਲਬਧ ਹੋ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਹੀ Realme P1 Pro ਸਮਾਰਟਫੋਨ ਨੂੰ ਲਾਂਚ ਕੀਤਾ ਗਿਆ ਸੀ। ਇਸ ਫੋਨ ਨੂੰ Phoenix Red ਅਤੇ Parrot Blue ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਸੀ। ਹੁਣ Realme P1 Pro ਦੇ Parrot Blue ਕਲਰ ਆਪਸ਼ਨ ਦੀ ਸੇਲ ਸ਼ੁਰੂ ਹੋ ਗਈ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ।
Realme P1 Pro ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme P1 Pro ਦੇ 8GB+128GB ਵਾਲੇ ਮਾਡਲ ਦੀ ਕੀਮਤ 21,999 ਰੁਪਏ ਅਤੇ 8GB+256GB ਦੀ ਕੀਮਤ 22,999 ਰੁਪਏ ਰੱਖੀ ਗਈ ਹੈ। ਗ੍ਰਾਹਕ ਇਸ ਫੋਨ ਨੂੰ ਫਲਿੱਪਕਾਰਟ ਅਤੇ ਕੰਪਨੀ ਦੇ ਸਟੋਰ ਤੋਂ ਖਰੀਦ ਸਕਦੇ ਹੋ।
Realme P1 Pro 'ਤੇ ਆਫ਼ਰਸ: ਸੇਲ 'ਚ ਇਸ ਫੋਨ ਨੂੰ ਤੁਸੀਂ 2,000 ਰੁਪਏ ਤੱਕ ਘੱਟ 'ਚ ਖਰੀਦ ਸਕਦੇ ਹੋ। ਕੰਪਨੀ Realme eStore ਤੋਂ ਕੀਤੀ ਗਈ ਖਰੀਦਦਾਰੀ 'ਤੇ ਕੂਪਨ ਰਾਹੀ 2,000 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਫਿਲਹਾਲ, ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਸਾਈਟ 'ਤੇ ਇਸ ਫੋਨ ਦਾ 256GB ਵਾਲਾ ਮਾਡਲ ਹੀ ਮਿਲ ਰਿਹਾ ਹੈ, ਜਿਸ ਨੂੰ ਤੁਸੀਂ ਡਿਸਕਾਊਂਟ ਤੋਂ ਬਾਅਦ 20,999 ਰੁਪਏ 'ਚ ਖਰੀਦ ਸਕੋਗੇ।
Realme P1 Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, ਫੁੱਲ HD+Resolution, 950nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 8GB ਰੈਮ ਅਤੇ 128GB/ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP Sony LYTIA 600 ਮੇਨ ਸੈਂਸਰ, 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ LED ਫਲੈਸ਼ ਮਿਲਦੀ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 45ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।