ਹੈਦਰਾਬਾਦ: Google ਆਪਣੇ ਗ੍ਰਾਹਕਾਂ ਲਈ Google Pixel 8 ਸੀਰੀਜ਼ 'ਚ ਇੱਕ ਨਵਾਂ ਸਸਤਾ ਸਮਾਰਟਫੋਨ Pixel 8a ਨੂੰ ਜੋੜਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਸਾਲ 2023 'ਚ Google Pixel 8 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ 'ਚ Google Pixel 8 ਅਤੇ Google Pixel 8 Pro ਸਮਾਰਟਫੋਨ ਸ਼ਾਮਲ ਹਨ ਅਤੇ ਹੁਣ ਤੀਜਾ ਮਾਡਲ Google Pixel 8a ਨੂੰ ਵੀ ਇਸ ਸੀਰੀਜ਼ 'ਚ ਜੋੜਨ ਦੀ ਤਿਆਰੀ ਚੱਲ ਰਹੀ ਹੈ। ਇਸ ਸਮਾਰਟਫੋਨ ਨੂੰ Google Pixel 7a ਦੀ ਸਫ਼ਲਤਾ ਦੇ ਤੌਰ 'ਤੇ ਲਿਆਂਦਾ ਜਾ ਰਿਹਾ ਹੈ। ਲਾਂਚ ਤੋਂ ਪਹਿਲਾ Google Pixel 8a ਸਮਾਰਟਫੋਨ ਦੇ ਰਿਟੇਲ ਬਾਕਸ ਦੀਆਂ ਤਸਵੀਰਾਂ ਆਨਲਾਈਨ ਸਾਹਮਣੇ ਆ ਚੁੱਕੀਆਂ ਹਨ, ਜਿਸ ਰਾਹੀ ਇਸਦਾ ਮਾਡਲ ਨੰਬਰ, ਡਿਜ਼ਾਈਨ ਅਤੇ ਫੀਚਰਸ ਦਾ ਖੁਲਾਸਾ ਹੋਇਆ ਹੈ।
-
Google Pixel 8a alleged retail box images leaked.#Google #GooglePixel8a pic.twitter.com/w4SoiArW5o
— Mukul Sharma (@stufflistings) January 24, 2024 " class="align-text-top noRightClick twitterSection" data="
">Google Pixel 8a alleged retail box images leaked.#Google #GooglePixel8a pic.twitter.com/w4SoiArW5o
— Mukul Sharma (@stufflistings) January 24, 2024Google Pixel 8a alleged retail box images leaked.#Google #GooglePixel8a pic.twitter.com/w4SoiArW5o
— Mukul Sharma (@stufflistings) January 24, 2024
Google Pixel 8a ਦੇ ਫੀਚਰਸ: Google Pixel 8a ਸਮਾਰਟਫੋਨ 'ਚ 6.1 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Tensor G3 ਚਿਪਸੈੱਟ ਮਿਲ ਸਕਦੀ ਹੈ। ਵੀਅਤਨਾਮੀ ਯੂਜ਼ਰ Hung Envy ਨੇ ਪ੍ਰਾਈਵੇਟ ਫੇਸਬੁੱਕ ਗਰੁੱਪ 'ਤੇ Google Pixel 8a ਦੇ ਰਿਟੇਲ ਬਾਕਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਤਸਵੀਰ ਰਾਹੀ ਫੋਨ ਦੇ G6GPR ਮਾਡਲ ਨੰਬਰ ਦਾ ਸੰਕੇਤ ਮਿਲਿਆ ਹੈ। ਇਸ ਸਮਾਰਟਫੋਨ ਨੂੰ ਬਲੈਕ ਕਲਰ 'ਚ ਦਿਖਾਇਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਪਿਛਲੇ ਪਾਸੇ ਦੋਹਰਾ ਕੈਮਰਾ ਸੈਟਅੱਪ ਮਿਲ ਸਕਦਾ ਹੈ ਅਤੇ ਕੈਮਰਾ ਮੋਡੀਊਲ ਦੇ ਅੰਦਰ ਇੱਕ LED ਫਲੈਸ਼ ਨਜ਼ਰ ਆ ਰਿਹਾ ਹੈ। Google Pixel 8a ਸਮਾਰਟਫੋਨ ਦੇ ਸੱਜੇ ਪਾਸੇ ਪਾਵਰ ਬਟਨ ਅਤੇ ਵਾਲੀਅਮ ਰੌਕਰ ਦਿਖਾਈ ਦੇ ਰਿਹਾ ਹੈ। ਲੀਕ ਹੋਈ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਇਸ ਸਮਾਰਟਫੋਨ 'ਚ 27 ਵਾਟ ਦੀ ਫਾਸਟ ਚਾਰਜਿੰਗ ਮਿਲ ਸਕਦੀ ਹੈ।
Google Pixel 8a ਦੀ ਕੀਮਤ: ਕਿਹਾ ਜਾ ਰਿਹਾ ਹੈ ਕਿ ਗੂਗਲ ਮਈ 'ਚ ਕਿਸੇ ਵੀ ਸਮੇਂ I/O ਇਵੈਂਟ 'ਚ Google Pixel 8a ਸਮਾਰਟਫੋਨ ਦਾ ਐਲਾਨ ਕਰ ਸਕਦਾ ਹੈ। ਇਸ ਸਮਾਰਟਫੋਨ ਨੂੰ ਸਸਤੇ 'ਚ ਲਾਂਚ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ Google Pixel 8 ਸਮਾਰਟਫੋਨ ਤੋਂ ਆਉਣ ਵਾਲਾ Google Pixel 8a ਸਮਾਰਟਫੋਨ ਸਸਤਾ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Google Pixel 8 ਦੇ 8GB+128GB ਮਾਡਲ ਦੀ ਕੀਮਤ 75,999 ਰੁਪਏ, ਜਦਕਿ Google Pixel 8 ਪ੍ਰੋ ਦੇ 12GB+128GB ਦੀ ਕੀਮਤ 1,06,999 ਰੁਪਏ ਹੈ।