ਹੈਦਰਾਬਾਦ: ਆਈਫੋਨ ਪ੍ਰੇਮੀਆਂ ਲਈ ਇੱਕ ਵੱਡੀ ਖੁਸ਼ਖਬਰੀ ਆ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ, ਐਪਲ ਆਪਣੇ ਆਈਫੋਨ 16 ਸੀਰੀਜ਼ ਦੇ ਫੋਨ ਲਾਂਚ ਕਰਨ ਵਾਲੀ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਕੰਪਨੀ 10 ਸਤੰਬਰ ਨੂੰ ਆਪਣੀ ਲੇਟੈਸਟ ਆਈਫੋਨ 16 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਨਵੀਂ ਆਈਫੋਨ 16 ਸੀਰੀਜ਼ ਇੱਕ ਸਾਲ ਪਹਿਲਾਂ ਲਾਂਚ ਕੀਤੇ ਗਏ ਆਈਫੋਨ 15 ਲਾਈਨਅਪ ਦਾ ਬਿਹਤਰ ਵਰਜ਼ਨ ਹੋਣ ਜਾ ਰਹੀ ਹੈ।
ਐਪਲ ਵਾਚ ਅਤੇ ਏਅਰਪੌਡਸ ਵੀ ਹੋਣਗੇ ਲਾਂਚ: ਆਈਫੋਨ 16 ਸੀਰੀਜ਼ ਦੇ ਨਾਲ ਐਪਲ ਵੱਲੋਂ ਇਸ ਲਾਂਚ ਈਵੈਂਟ ਵਿੱਚ ਨਵੇਂ ਫੀਚਰਸ ਨਾਲ ਲੈਸ ਨਵੀਂ ਐਪਲ ਵਾਚ ਅਤੇ ਨਵੇਂ ਏਅਰਪੌਡ ਮਾਡਲਾਂ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। ਆਈਫੋਨ 16 ਪ੍ਰੋ ਮਾਡਲ ਵਿੱਚ ਥੋੜਾ ਵੱਡਾ ਡਿਸਪਲੇ ਹੋਣ ਦੀ ਉਮੀਦ ਹੈ, ਜਦਕਿ ਕੰਪਨੀ ਆਪਣੇ ਹੈਂਡਸੈੱਟ ਨੂੰ ਸਮਰਪਿਤ 'ਕੈਪਚਰ' ਬਟਨ ਨਾਲ ਵੀ ਲੈਸ ਕਰ ਸਕਦੀ ਹੈ।
ਸੀਰੀਜ਼ 'ਚ ਚਾਰ ਮਾਡਲ ਸ਼ਾਮਲ ਕੀਤੇ ਜਾ ਸਕਦੇ ਹਨ: ਮਾਹਿਰਾਂ ਨੇ ਬਲੂਮਬਰਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਐਪਲ 10 ਸਤੰਬਰ ਨੂੰ ਇੱਕ ਈਵੈਂਟ 'ਚ ਆਈਫੋਨ 16 ਸੀਰੀਜ਼ ਦੇ ਸਮਾਰਟਫੋਨਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੀਆਂ ਰਿਪੋਰਟਾਂ ਤੋਂ ਪਤਾ ਚੱਲਿਆ ਸੀ ਕਿ ਕੰਪਨੀ ਇਸ ਸਾਲ ਚਾਰ ਮਾਡਲ ਲਾਂਚ ਕਰ ਸਕਦੀ ਹੈ, ਜਿਸ 'ਚ iPhone 16, iPhone 16 Plus, iPhone 16 Pro ਅਤੇ iPhone 16 Pro Max ਸ਼ਾਮਲ ਹੋ ਸਕਦੇ ਹਨ।
ਕੈਪਚਰ ਬਟਨ ਉਪਲਬਧ ਹੋ ਸਕਦਾ ਹੈ: ਇਸ ਤੋਂ ਇਲਾਵਾ, ਐਪਲ ਆਪਣੀ ਨਵੀਂ ਆਈਫੋਨ 16 ਸੀਰੀਜ਼ ਨੂੰ ਕੈਪਚਰ ਬਟਨ ਨਾਲ ਲੈਸ ਕਰ ਸਕਦਾ ਹੈ, ਜਿਸ ਦੀ ਵਰਤੋਂ ਤੇਜ਼ੀ ਨਾਲ ਫੋਟੋਆਂ ਕੈਪਚਰ ਕਰਨ ਲਈ ਕੀਤੀ ਜਾ ਸਕਦੀ ਹੈ। ਮਹਿੰਗੇ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਮਾਡਲ ਇੱਕ ਅਪਗ੍ਰੇਡ ਕੀਤੇ ਅਲਟਰਾ-ਵਾਈਡ ਐਂਗਲ ਕੈਮਰਾ, ਇੱਕ 0.2-ਇੰਚ ਵੱਡੇ ਡਿਸਪਲੇਅ ਅਤੇ ਆਪਣੇ ਪੂਰਵਜਾਂ ਨਾਲੋਂ ਇੱਕ ਵੱਡੀ ਬੈਟਰੀ ਨਾਲ ਲੈਸ ਹੋ ਸਕਦੇ ਹਨ।
- ਇਸ ਵਿਅਕਤੀ ਨੇ ਜਿੱਤਿਆ Skoda ਦੀ ਨਵੀਂ SUV ਦਾ ਨਾਮਕਰਨ ਮੁਕਾਬਲਾ, ਇਨਾਮ ਵਜੋਂ ਮਿਲੇਗੀ ਕਾਰ - New SUV Naming Contest of Skoda
- 2024 Hero Glamour 125 ਨਵੇਂ ਕਲਰ ਆਪਸ਼ਨ ਦੇ ਨਾਲ ਹੋਈ ਲਾਂਚ, ਕੀਮਤ ਅਤੇ ਫੀਚਰਸ ਬਾਰੇ ਜਾਣੋ - 2024 Hero Glamour 125 Launched
- TVS Jupiter 110 ਸਕੂਟਰ ਸ਼ਾਨਦਾਰ ਲੁੱਕ ਦੇ ਨਾਲ ਹੋਇਆ ਲਾਂਚ, ਖਰੀਦਣ ਤੋਂ ਪਹਿਲਾ ਇਸ ਬਾਰੇ ਜਾਣ ਲਓ ਸਭ ਕੁੱਝ - TVS Jupiter 110 Launch
ਸਿਰੀ ਦਾ ਇੱਕ ਨਵਾਂ ਵਰਜ਼ਨ ਉਪਲਬਧ ਹੋ ਸਕਦਾ ਹੈ: ਆਈਫੋਨ 16 ਲਾਈਨਅੱਪ ਦੇ ਸਾਰੇ ਚਾਰ ਮਾਡਲ ਐਪਲ ਦੀ ਨਵੀਂ ਆਨ-ਡਿਵਾਈਸ AI ਤਕਨਾਲੋਜੀ ਦੇ ਨਾਲ-ਨਾਲ ਸਿਰੀ ਦੇ ਨਵੇਂ ਵਰਜ਼ਨ ਨਾਲ ਆ ਸਕਦੇ ਹਨ। ਇਹ ਅੱਪਗ੍ਰੇਡ ਐਪਲ ਨੂੰ ਆਪਣੇ ਨਵੇਂ ਸਮਾਰਟਫੋਨ ਮਾਡਲਾਂ ਦੀ ਵਿਕਰੀ ਨੂੰ ਵਧਾਉਣ ਵਿੱਚ ਮਦਦ ਕਰਨਗੇ।