ਹੈਦਰਾਬਾਦ: Motorola ਆਪਣੇ ਭਾਰਤੀ ਗ੍ਰਾਹਕਾਂ ਲਈ Moto Buds ਅਤੇ Buds+ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹਾਲਾ ਹੀ ਵਿੱਚ ਕੰਪਨੀ ਨੇ ਇਨ੍ਹਾਂ ਏਅਰਬਡਸ ਨੂੰ ਟੀਜ਼ ਕੀਤਾ ਸੀ ਅਤੇ ਹੁਣ ਇਸਦੀ ਲਾਂਚ ਡੇਟ ਬਾਰੇ ਵੀ ਖੁਲਾਸਾ ਕਰ ਦਿੱਤਾ ਗਿਆ ਹੈ।
Moto Buds ਅਤੇ Buds+ ਦੀ ਲਾਂਚ ਡੇਟ: Motorola ਆਪਣੇ ਭਾਰਤੀ ਗ੍ਰਾਹਕਾਂ ਲਈ Moto Buds ਅਤੇ Buds+ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਏਅਰਬਡਸ 9 ਮਈ ਨੂੰ ਲਾਂਚ ਕੀਤੇ ਜਾ ਰਹੇ ਹਨ। ਕੰਪਨੀ ਨੇ ਇਨ੍ਹਾਂ ਬਡਸ ਨੂੰ ਲੈ ਕੇ ਫਲਿੱਪਕਾਰਟ 'ਤੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਹਾਲਾਂਕਿ, ਹੁਣ ਫਲਿੱਪਕਾਰਟ ਤੋਂ ਇਸ ਪੇਜ ਨੂੰ ਹਟਾ ਦਿੱਤਾ ਗਿਆ ਹੈ ਅਤੇ ਕੰਪਨੀ ਨੇ ਆਪਣੇ ਅਧਿਕਾਰਿਤ X ਅਕਾਊਂਟ ਰਾਹੀ ਇਨ੍ਹਾਂ ਬਡਸ ਦੀ ਲਾਂਚ ਡੇਟ ਬਾਰੇ ਪੁਸ਼ਟੀ ਕਰ ਦਿੱਤੀ ਹੈ।
Moto Buds ਅਤੇ Buds+ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਏਅਰਬਡਸ 'ਚ ਕੰਪਨੀ Active Noise Cancellation ਫੀਚਰ ਦੇ ਸਕਦੀ ਹੈ। Moto Buds ਅਤੇ Buds+ ਨੂੰ ਦੋਹਰੇ ਡਰਾਈਵਰਸ ਦੇ ਨਾਲ ਲਿਆਂਦਾ ਗਿਆ ਹੈ। ਇਹ ਏਅਰਬਡਸ Dolby Head Tracking ਦੇ ਨਾਲ ਆਉਦੇ ਹਨ। ਇਹ ਬਡਸ ਸਿੰਗਲ ਚਾਰਜ਼ 'ਚ 8 ਘੰਟੇ ਦੇ ਲਿਸਨ ਟਾਈਮ ਦੇ ਨਾਲ ਆਉਦੇ ਹਨ। Moto Buds 'ਤੇ 10 ਮਿੰਟ ਦੇ ਚਾਰਜ਼ 'ਤੇ 3 ਘੰਟੇ ਦਾ ਪਲੇਬੈਕ ਟਾਈਮ ਆਫ਼ਰ ਕੀਤਾ ਜਾ ਰਿਹਾ ਹੈ। Buds+ ਨੂੰ ਕੰਪਨੀ Forest Gray ਅਤੇ Beach Sand ਕਲਰ ਆਪਸ਼ਨਾਂ 'ਚ ਪੇਸ਼ ਕਰ ਸਕਦੀ ਹੈ। ਜੇਕਰ Moto Buds ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਹ 9 ਘੰਟੇ ਲਿਸਨ ਟਾਈਮ ਦੇ ਨਾਲ ਆਉਦੇ ਹਨ। 10 ਮਿੰਟ ਦੇ ਚਾਰਜ਼ 'ਤੇ ਇਹ ਬਡਸ 2 ਘੰਟੇ ਦਾ ਪਲੇਬੈਕ ਟਾਈਮ ਆਫ਼ਰ ਕਰਦੇ ਹਨ। Moto Buds ਨੂੰ Starlight Blue, Glacial Blue, Coral Peach ਅਤੇ Kiwi Green ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਰਿਹਾ ਹੈ।