ਹੈਦਰਾਬਾਦ: ਅੱਜ ਵੀ ਭਾਰਤ 'ਚ ਲੱਖਾਂ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੁਸ਼ਕਿਲ ਨਾਲ ਦੋ ਵਕਤ ਦਾ ਭੋਜਨ ਮਿਲਦਾ ਹੈ। ਇਸ ਲਈ ਉਹ ਸਖ਼ਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। ਪਰ ਕੋਵਿਡ ਮਹਾਂਮਾਰੀ ਦੇ ਦੌਰਾਨ ਲੋਕਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ, ਜਿਸ ਕਰਕੇ ਭੋਜਨ ਦੀ ਘਾਟ ਹੋ ਗਈ ਸੀ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਯਤਨਾਂ ਸਦਕਾ ਦੇਸ਼ ਭਰ ਵਿੱਚ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਦੀ ਇਹ ਯੋਜਨਾ ਕੋਵਿਡ ਮਹਾਂਮਾਰੀ ਤੋਂ ਬਾਅਦ ਸ਼ੁਰੂ ਹੋਈ ਸੀ।
ਹੁਣ ਸਰਕਾਰ ਦੀਆਂ ਹਦਾਇਤਾਂ 'ਤੇ ਰਾਸ਼ਨ ਕਾਰਡ ਰਾਹੀਂ ਰਾਸ਼ਨ ਲੈਣ ਲਈ ਕਾਰਡ ਧਾਰਕਾਂ ਨੂੰ ਕੇਵਾਈਸੀ ਕਰਵਾਉਣੀ ਹੋਵੇਗੀ। ਇਹ ਹਦਾਇਤਾਂ ਫੂਡ ਐਂਡ ਲੌਜਿਸਟਿਕ ਵਿਭਾਗ ਵੱਲੋਂ ਸਾਰੇ ਰਾਸ਼ਨ ਕਾਰਡ ਧਾਰਕਾਂ ਲਈ ਜਾਰੀ ਕੀਤੀਆਂ ਗਈਆਂ ਹਨ। ਜੇਕਰ ਰਾਸ਼ਨ ਕਾਰਡ ਧਾਰਕ ਕੇਵਾਈਸੀ ਨਹੀਂ ਕਰਵਾਉਂਦੇ, ਤਾਂ ਉਨ੍ਹਾਂ ਨੂੰ ਰਾਸ਼ਨ ਲੈਣ 'ਚ ਦਿੱਕਤ ਆ ਸਕਦੀ ਹੈ। ਇਸ ਲਈ ਇੱਥੇ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਕੋਈ ਵੀ ਰਾਸ਼ਨ ਕਾਰਡ ਧਾਰਕ ਕੇਵਾਈਸੀ ਕਿਵੇਂ ਅਤੇ ਕਿੱਥੇ ਕਰਵਾ ਸਕਦਾ ਹੈ। ਇਸ ਦੇ ਨਾਲ ਹੀ, ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ ਕੀ ਹੈ।
ਕੇਵਾਈਸੀ ਕਰਵਾਉਣ ਦੀ ਆਖਰੀ ਤਰੀਕ: ਖੁਰਾਕ ਅਤੇ ਲੌਜਿਸਟਿਕਸ ਵਿਭਾਗ ਦੁਆਰਾ ਰਾਸ਼ਨ ਕਾਰਡ ਲਈ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ ਪਹਿਲਾਂ 30 ਜੂਨ, 2024 ਨਿਰਧਾਰਤ ਕੀਤੀ ਗਈ ਸੀ, ਪਰ ਬਾਅਦ ਵਿੱਚ ਵਿਭਾਗ ਦੁਆਰਾ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ, 2024 ਤੱਕ ਨਿਸ਼ਚਿਤ ਕੀਤੀ ਗਈ ਹੈ। ਇਸ ਲਈ ਹੁਣ ਤੁਸੀਂ 30 ਸਤੰਬਰ ਤੱਕ ਯਾਨੀ ਕੀ ਅੱਜ ਆਪਣੇ ਰਾਸ਼ਨ ਕਾਰਡ ਦੀ ਕੇਵਾਈਸੀ ਕਰਵਾ ਸਕਦੇ ਹੋ।
ਕੇਵਾਈਸੀ ਕਰਵਾਉਣ ਦੀ ਪ੍ਰਕਿਰਿਆ ਕੀ ਹੈ?: ਰਾਸ਼ਨ ਕਾਰਡ ਲਈ ਕੇਵਾਈਸੀ ਕਰਵਾਉਣ ਦੀ ਪ੍ਰਕਿਰਿਆ ਬਹੁਤ ਸਰਲ ਹੈ। ਇਸ ਲਈ ਤੁਸੀਂ ਉਸੇ ਰਾਸ਼ਨ ਦੀ ਦੁਕਾਨ ਜਾਂ ਆਪਣੇ ਰਾਜ ਦੇ ਅਧੀਨ ਕਿਸੇ ਹੋਰ ਰਾਸ਼ਨ ਦੀ ਦੁਕਾਨ 'ਤੇ ਜਾ ਸਕਦੇ ਹੋ, ਜਿੱਥੇ ਤੁਹਾਡਾ ਕੇਵਾਈਸੀ ਕੀਤਾ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੇਵਾਈਸੀ ਲਈ ਉਨ੍ਹਾਂ ਸਾਰੇ ਲੋਕਾਂ ਨੂੰ ਜਾਣਾ ਹੋਵੇਗਾ, ਜਿਨ੍ਹਾਂ ਦਾ ਨਾਂ ਉਸ ਰਾਸ਼ਨ ਕਾਰਡ 'ਤੇ ਦਰਜ ਹੈ ਅਤੇ ਜਿਸਦੇ ਦੇ ਨਾਂ 'ਤੇ ਰਾਸ਼ਨ ਲਿਆ ਜਾ ਰਿਹਾ ਹੈ।
ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ?: ਰਾਸ਼ਨ ਦੀ ਦੁਕਾਨ 'ਤੇ ਪਹੁੰਚਣ ਤੋਂ ਬਾਅਦ ਤੁਹਾਨੂੰ ਰਾਸ਼ਨ ਡੀਲਰ ਨੂੰ ਮਿਲਣਾ ਹੋਵੇਗਾ ਅਤੇ ਉਸ ਨੂੰ ਦੱਸਣਾ ਹੋਵੇਗਾ ਕਿ ਤੁਸੀਂ ਰਾਸ਼ਨ ਕਾਰਡ ਦੀ ਕੇਵਾਈਸੀ ਲਈ ਆਏ ਹੋ। ਇਸ ਦੇ ਨਾਲ ਹੀ, ਤੁਹਾਨੂੰ ਆਪਣਾ ਰਾਸ਼ਨ ਕਾਰਡ, ਇਸਦੀ ਫੋਟੋਕਾਪੀ ਅਤੇ ਆਧਾਰ ਕਾਰਡ ਵੀ ਰਾਸ਼ਨ ਦੀ ਦੁਕਾਨ 'ਤੇ ਲੈ ਕੇ ਜਾਣਾ ਹੋਵੇਗਾ। ਰਾਸ਼ਨ ਡੀਲਰ ਤੁਹਾਡੇ ਦਸਤਾਵੇਜ਼ ਲੈ ਕੇ ਤੁਹਾਡੇ ਫਿੰਗਰਪ੍ਰਿੰਟਸ ਨੂੰ Pos ਮਸ਼ੀਨ 'ਤੇ ਸਕੈਨ ਕਰਨਗੇ ਅਤੇ ਉਨ੍ਹਾਂ ਨੂੰ ਰਜਿਸਟਰ ਕਰਨ ਤੋਂ ਬਾਅਦ ਤੁਹਾਡਾ ਕੇਵਾਈਸੀ ਹੋਵੇਗਾ।
- Infinix 6 ਸਤੰਬਰ ਨੂੰ ਲਾਂਚ ਕਰੇਗਾ ਆਪਣਾ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ - Infinix Hot 50 5G Launch Date
- Zomato ਨੇ ਪੇਸ਼ ਕੀਤਾ ਨਵਾਂ ਫੀਚਰ, ਇਸ ਫੀਚਰ 'ਚ ਕੀ ਹੋਵੇਗਾ ਖਾਸ ਜਾਣਨ ਲਈ ਪੜ੍ਹੋ ਪੂਰੀ ਖਬਰ - Zomato Book Now Sell Anytime
- ਸ਼ਾਨਦਾਰ ਮੌਕਾ...ਤਿਉਹਾਰਾਂ ਦਾ ਸੀਜ਼ਨ ਆਮ ਲੋਕਾਂ ਲਈ ਹੋਵੇਗਾ ਬਹੁਤ ਖਾਸ, ਵਾਹਨਾਂ 'ਤੇ ਛੋਟ ਦਿੱਤੇ ਜਾਣ ਦਾ ਹੋਇਆ ਐਲਾਨ - Discount on Vehicles
ਕੇਵਾਈਸੀ ਕਰਵਾਉਣ ਦਾ ਕੀ ਕਾਰਨ ਹੈ?: ਕੋਵਿਡ ਮਹਾਂਮਾਰੀ ਨੂੰ ਚਾਰ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਦੇਸ਼ 'ਚ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ 'ਚ ਕੁਝ ਮੈਂਬਰ ਜਿਨ੍ਹਾਂ ਦੇ ਨਾਂ ਰਾਸ਼ਨ ਕਾਰਡ 'ਚ ਦਰਜ ਹਨ, ਦੀ ਮੌਤ ਹੋ ਚੁੱਕੀ ਹੈ। ਪਰ ਉਸ ਦੀ ਮੌਤ ਤੋਂ ਬਾਅਦ ਵੀ ਮਰੇ ਹੋਏ ਵਿਅਕਤੀ ਦੇ ਨਾਂ 'ਤੇ ਰਾਸ਼ਨ ਲਿਆ ਜਾ ਰਿਹਾ ਹੈ, ਜਿਸ ਨਾਲ ਸਰਕਾਰ 'ਤੇ ਵਾਧੂ ਬੋਝ ਪੈ ਰਿਹਾ ਹੈ। ਇਸ ਲਈ ਕੇਵਾਈਸੀ ਸਿਰਫ ਮ੍ਰਿਤਕ ਮੈਂਬਰਾਂ ਦੇ ਨਾਂ ਹਟਾਉਣ ਲਈ ਕੀਤੀ ਜਾ ਰਹੀ ਹੈ।