ਹੈਦਰਾਬਾਦ: Redmi ਆਪਣੇ ਭਾਰਤੀ ਗ੍ਰਾਹਕਾਂ ਲਈ Redmi Note 13 Pro 5G ਸਮਾਰਟਫੋਨ ਨੂੰ ਨਵੇਂ ਕਲਰ ਦੇ ਨਾਲ ਲਿਆਉਣ ਜਾ ਰਹੀ ਹੈ। ਦੱਸ ਦਈਏ ਕਿ ਪਹਿਲਾ ਹੀ ਜਾਣਕਾਰੀ ਸਾਹਮਣੇ ਆ ਚੁੱਕੀ ਸੀ ਕਿ ਇਸ ਫੋਨ ਦਾ ਨਵਾਂ ਕਲਰ 23 ਜੂਨ ਨੂੰ ਪੇਸ਼ ਕੀਤਾ ਜਾਵੇਗਾ ਅਤੇ ਲਾਂਚ ਡੇਟ ਬਾਰੇ ਵੀ ਖੁਲਾਸਾ ਕੀਤਾ ਜਾਵੇਗਾ। ਹੁਣ ਅੱਜ ਕੰਪਨੀ ਨੇ ਇਸ ਫੋਨ ਦੇ ਕਲਰ ਅਤੇ ਲਾਂਚ ਡੇਟ ਬਾਰੇ ਆਪਣੇ ਅਧਿਕਾਰਿਤ X ਅਕਾਊਂਟ ਰਾਹੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। Redmi Note 13 Pro 5G ਨੂੰ ਕੰਪਨੀ Scarlet Red ਕਲਰ ਦੇ ਨਾਲ ਲਿਆਉਣ ਜਾ ਰਹੀ ਹੈ।
Redmi Note 13 Pro 5G ਦੇ ਨਵੇਂ ਕਲਰ ਦੀ ਲਾਂਚ ਡੇਟ: Redmi Note 13 Pro 5G ਦੇ Scarlet Red ਕਲਰ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਫੋਨ 25 ਜੂਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਆਪਣੇ ਅਧਿਕਾਰਿਤ X ਅਕਾਊਂਟ ਰਾਹੀ ਇਸ ਫੋਨ ਦੇ ਨਵੇਂ ਕਲਰ ਦਾ ਪੋਸਟਰ ਸ਼ੇਅਰ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Note 13 Pro 5G ਸਮਾਰਟਫੋਨ ਨੂੰ ਪਹਿਲਾ ਹੀ ਤਿੰਨ ਕਲਰ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਕੰਪਨੀ ਨੇ ਇਸ ਫੋਨ 'ਚ ਇੱਕ ਹੋਰ ਕਲਰ ਜੋੜਿਆ ਹੈ। ਹੁਣ ਤੁਸੀਂ Redmi Note 13 Pro 5G ਨੂੰ Scarlet Red ਕਲਰ ਦੇ ਨਾਲ ਵੀ ਖਰੀਦ ਸਕੋਗੇ।
- Redmi Note 13 Pro 5G ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਜਾਣੋ ਕੀਮਤ - Redmi Note 13 Pro 5G New Color
- Oppo A3 Pro ਸਮਾਰਟਫੋਨ ਹੋਇਆ ਲਾਂਚ, ਸ਼ਾਨਦਾਰ ਆਫ਼ਰਸ ਦੇ ਨਾਲ ਕਰ ਸਕੋਗੇ ਖਰੀਦਦਾਰੀ - Oppo A3 Pro Launched
- Samsung Galaxy S24 Ultra ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਹੁਣ ਇਸ ਕਲਰ 'ਚ ਵੀ ਕਰ ਸਕੋਗੇ ਖਰੀਦਦਾਰੀ - Samsung Galaxy S24 Ultra New Color
Redmi Note 13 Pro 5G ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K, 2712x1220 Resolution, 120hz ਦੇ ਰਿਫ੍ਰੈਸ਼ ਦਰ ਅਤੇ 1800nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB+12GB ਅਤੇ 128GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 200MP Ultra-High Res Camera, 8MP ਦਾ ਅਲਟ੍ਰਾਵਾਈਡ ਐਂਗਲ ਅਤੇ 2MP ਮੈਕਰੋ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਸ਼ਾਮਲ ਹੋ ਸਕਦਾ ਹੈ। ਇਸ ਫੋਨ 'ਚ 5,100mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 67ਵਾਟ ਦੀ Turbo ਚਾਰਜ਼ ਨੂੰ ਸਪੋਰਟ ਕਰੇਗੀ।