ਹੈਦਰਾਬਾਦ: Realme ਆਪਣੇ ਗਲੋਬਲੀ ਗ੍ਰਾਹਕਾਂ ਲਈ Realme GT 6 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਹੈ, ਜਿਸ ਤੋਂ ਬਾਅਦ ਹੁਣ Realme GT 6 ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੰਪਨੀ ਨੇ ਅਧਿਕਾਰਿਤ ਤੌਰ 'ਤੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ।
Realme GT 6 ਸਮਾਰਟਫੋਨ ਦੀ ਲਾਂਚ ਡੇਟ: Realme GT 6 ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਫੋਨ 20 ਜੂਨ ਨੂੰ ਗਲੋਬਲੀ ਲਾਂਚ ਹੋਣ ਜਾ ਰਿਹਾ ਹੈ। Realme GT 6 ਸਮਾਰਟਫੋਨ ਨੂੰ ਕੰਪਨੀ ਇਟਲੀ, ਇੰਡੋਨੇਸ਼ੀਆਂ, ਸਪੇਨ, ਥਾਈਲੈਂਡ, ਮਲੇਸ਼ੀਆਂ, ਮੈਕਸੀਕੋ, ਫਿਲੀਪੀਨਜ਼, ਬ੍ਰਾਜ਼ੀਲ, ਪੋਲੈਂਡ, ਤੁਰਕੀ, ਸਾਊਦੀ ਅਰਬ ਵਰਗੇ ਦੇਸ਼ਾਂ 'ਚ ਲਿਆ ਰਹੀ ਹੈ। ਦੱਸ ਦਈਏ ਕਿ ਇਸ ਫੋਨ ਨੂੰ ਭਾਰਤ 'ਚ 32,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਪੇਸ਼ ਕੀਤਾ ਗਿਆ ਸੀ। ਫਿਲਹਾਲ, ਇਸ ਫੋਨ ਦੀ ਗਲੋਬਲੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- Oppo F27 Pro ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Oppo F27 Pro Series Launch Date
- OnePlus 12 ਦੇ ਨਵੇਂ ਕਲਰ ਆਪਸ਼ਨ ਦੀ ਲਾਂਚ ਡੇਟ ਆਈ ਸਾਹਮਣੇ, ਇਸ ਕਲਰ 'ਚ ਪੇਸ਼ ਹੋਣ ਜਾ ਰਿਹੈ ਸਮਾਰਟਫੋਨ - OnePlus 12 New Color Launch Date
- Nothing Phone 2a ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਇਸ ਦਿਨ ਤੋਂ ਕਰ ਸਕੋਗੇ ਖਰੀਦਦਾਰੀ - Nothing Phone 2a New Color Launch
Realme GT 6 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ OLED BOE S1 ਕਰਵਡ ਐਜ ਸਕ੍ਰੀਨ ਦਿੱਤੀ ਜਾ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਮਿਲ ਸਕਦੀ ਹੈ। Realme GT 6 ਸਮਾਰਟਫੋਨ ਨੂੰ 16GB ਰੈਮ ਅਤੇ 1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 100ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।