ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme 12x 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਲਾਂਚਿੰਗ ਦੇ ਦਿਨ ਹੀ ਇਸ ਫੋਨ ਦੀ ਅਰਲੀ ਵਰਡ ਸੇਲ ਲਾਈਵ ਹੋਈ ਸੀ। ਇਸ ਸੇਲ 'ਚ Realme 12x 5G ਨੂੰ ਹਰ ਮਿੰਟ 'ਚ 300 ਤੋਂ ਜ਼ਿਆਦਾ ਗ੍ਰਾਹਕਾਂ ਨੇ ਖਰੀਦਿਆਂ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਜੇਕਰ ਤੁਸੀਂ Realme 12x 5G ਨੂੰ ਅਰਲੀ ਵਰਡ ਸੇਲ 'ਚ ਨਹੀਂ ਖਰੀਦ ਪਾਏ, ਤਾਂ ਅੱਜ ਤੁਹਾਡੇ ਕੋਲ੍ਹ ਮੌਕਾ ਹੈ। ਇਸ ਫੋਨ ਦੀ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋਵੇਗੀ।
Realme 12x 5G ਦੀ ਸਪੈਸ਼ਲ ਸੇਲ 'ਚ ਸਸਤਾ ਮਿਲੇਗਾ ਫੋਨ: Realme ਦੀ ਸਪੈਸ਼ਲ ਸੇਲ ਦੌਰਾਨ Realme 12x 5G ਦੇ ਦੋਨੋ ਸਟੋਰੇਜ ਆਪਸ਼ਨਾਂ ਨੂੰ 1,000 ਰੁਪਏ ਤੱਕ ਸਸਤੇ 'ਚ ਖਰੀਦਿਆ ਜਾ ਸਕੇਗਾ। Realme 12x 5G ਦੇ 4GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਬੈਂਕ ਆਫ਼ਰਸ ਦੇ ਨਾਲ ਤੁਹਾਨੂੰ ਇਸ ਫੋਨ 'ਤੇ 500 ਰੁਪਏ ਤੱਕ ਦੀ ਛੋਟ ਮਿਲ ਜਾਵੇਗੀ, ਜਦਕਿ 6GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 13,499 ਰੁਪਏ ਹੈ। ਇਸ ਫੋਨ 'ਤੇ ਬੈਂਕ ਆਫ਼ਰਸ ਦੇ ਨਾਲ 1,000 ਰੁਪਏ ਤੱਕ ਦਾ ਡਿਸਕਾਊਂਟ ਮਿਲੇਗਾ। ਇਸ ਫੋਨ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਫਲਿੱਪਕਾਰਟ ਰਾਹੀ ਖਰੀਦਿਆ ਜਾ ਸਕੇਗਾ। Realme 12x 5G ਸਮਾਰਟਫੋਨ ਟਵਾਈਲਾਈਟ ਪਰਪਲ ਅਤੇ ਵੁੱਡਲੈਂਡ ਗ੍ਰੀਨ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।
- OnePlus Nord CE4 ਸਮਾਰਟਫੋਨ ਦੀ ਅੱਜ ਦੁਬਾਰਾ ਲਾਈਵ ਹੋਵੇਗੀ ਸੇਲ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - OnePlus Nord CE4 Sale
- Infinix Note 40 Pro 5G ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 Series Launch Date
- iQOO 12 Desert Red ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਚਾਰ ਸਾਲ ਪੂਰੇ ਹੋਣ ਦੀ ਖੁਸ਼ੀ 'ਚ ਕੰਪਨੀ ਲਾਂਚ ਕਰ ਰਹੀ ਹੈ ਫੋਨ - iQOO 12 Desert Red Launch Date
Realme 12x 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.72 ਇੰਚ ਦੀ FHD+ ਡਿਸਪਲੇ ਦਿੱਤੀ ਗਈ ਹੈ, ਜੋ ਕਿ 950nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ 6100+ ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP AI ਕੈਮਰਾ, 2MP ਸੈਕੰਡਰੀ ਕੈਮਰਾ ਅਤੇ 8MP ਦਾ ਸੈਲਫ਼ੀ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45 ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦਾ ਹੈ।