ਹੈਦਰਾਬਾਦ: Nothing ਨੇ 31 ਜੁਲਾਈ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone (2a) Plus ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋ ਗਈ ਹੈ। ਸੇਲ ਦੌਰਾਨ ਸ਼ਾਨਦਾਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਤੁਸੀਂ ਇਸ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ। ਇਸਦੇ ਨਾਲ ਹੀ, ਫੋਨ 'ਚ ਸ਼ਾਨਦਾਰ ਫੀਚਰਸ ਮਿਲਦੇ ਹਨ।
Nothing Phone (2a) Plus ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ AMOLED ਡਿਸਪਲੇ ਮਿਲਦੀ ਹੈ, ਜੋ ਕਿ 1300nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7350 Pro 5G ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 12GB+8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਮੇਨ+50MP ਅਲਟ੍ਰਾਵਾਈਡ ਅਤੇ ਸੈਲਫ਼ੀ ਲਈ 50MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 50ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। Nothing Phone (2a) Plus ਸਮਾਰਟਫੋਨ ਨੂੰ ਤੁਸੀਂ ਗ੍ਰੇ ਅਤੇ ਬਲੈਕ ਕਲਰ ਆਪਸ਼ਨਾਂ ਦੇ ਨਾਲ ਖਰੀਦ ਸਕਦੇ ਹੋ।
Nothing Phone (2a) Plus ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+256GB ਦੀ ਕੀਮਤ 27,999 ਰੁਪਏ ਅਤੇ 12GB+256GB ਦੀ ਕੀਮਤ 29,999 ਰੁਪਏ ਹੈ।
- Vivo V40 ਸੀਰੀਜ਼ ਹੋਈ ਲਾਂਚ, ਜਾਣੋ ਕੀਮਤ ਅਤੇ ਫੀਚਰਸ ਬਾਰੇ ਪੂਰੀ ਜਾਣਕਾਰੀ - Vivo V40 Series Launch
- ਫਲਿੱਪਕਾਰਟ ਨੇ ਸ਼ੁਰੂ ਕੀਤੀ ਨਵੀਂ ਸੁਵਿਧਾ, ਹੁਣ 15 ਮਿੰਟਾਂ 'ਚ ਹੀ ਮਿਲ ਜਾਵੇਗੀ ਸਾਮਾਨ ਦੀ ਡਿਲੀਵਰੀ - Flipkart New Service
- iQOO 21 ਅਗਸਤ ਨੂੰ ਲਾਂਚ ਕਰਨ ਜਾ ਰਿਹਾ ਸ਼ਾਨਦਾਰ ਫੀਚਰਸ ਵਾਲੇ ਇਹ ਦੋ ਸਮਾਰਟਫੋਨ, ਕੈਮਰੇ ਬਾਰੇ ਜਾਣਕਾਰੀ ਆਈ ਸਾਹਮਣੇ - iQOO Z9s Series Launch Date
Nothing Phone (2a) Plus 'ਤੇ ਡਿਸਕਾਊਂਟ: ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਡਿਸਕਾਊਂਟ ਦੇ ਨਾਲ ਘੱਟ ਕੀਮਤ 'ਚ ਖਰੀਦ ਸਕਦੇ ਹੋ। ਇਸ ਫੋਨ ਦੀ ਖਰੀਦਦਾਰੀ 24,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਕੀਤੀ ਜਾ ਸਕੇਗੀ। ਫੋਨ 'ਤੇ 2,000 ਰੁਪਏ ਦਾ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ ਅਤੇ 1000 ਰੁਪਏ ਦਾ ਐਕਸਚੇਜ਼ ਆਫ਼ਰ ਵੀ ਦਿੱਤਾ ਜਾ ਰਿਹਾ ਹੈ।